Breaking NewsIndiaPunjabTop News

HSGPC ਤੇ SGPC ਹੋਈ ਆਹਮੋ-ਸਾਹਮਣੇ, ਗੁਰੂਦੁਆਰੇ ਅੰਦਰ ਹੀ ਹੋਈ ਹੱਥੋਪਾਈ

ਕੁਰੂਕਸ਼ੇਤਰ : ਬੀਤੇ ਦਿਨ ਹਰਿਆਣਾ ਗੁਰਦੁਆਰਾ ਕਮੇਟੀ ਨੇ ਕੁਰੂਕਸ਼ੇਤਰ ਦੇ ਇਕ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਉਸ ’ਤੇ ਕਬਜ਼ਾ ਕਰ ਲਿਆ ਸੀ, ਜਿਸਦੀ SGPC ਵੱਲੋਂ ਸਖਤ ਨਿਖੇਦੀ ਕੀਤੀ ਗਈ ਸੀ। ਅੱਜ ਇਸੇ ਗੱਲ ਨੂੰ ਲੈ ਕੇ ਹਰਿਆਣਾ ਦੇ ਕੁਰੂਕਸ਼ੇਤਰ ਵਿਚ 6 ਵੀ ਪਾਤਸ਼ਾਹੀ ਗੁਰੂਦੁਆਰੇ ਵਿਚ ਬੈਠਕ ਚੱਲ ਰਹੀ ਸੀ। ਇਸ ਬੈਠਕ ਵਿਚ HSGPC ਦੇ ਨਵੇਂ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ SGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਮੌਜੂਦ ਸਨ।

Jassi Mithu Love Story : ਮਾਂ ਨੇ ਆਪਣੀ ਧੀ ਦੀ ਦਿੱਤੀ ਸੁਪਾਰੀ, ਕੁੜੀ ਦੇ ਆਸ਼ਕ ਨੂੰ ਅੱਧ-ਮਰਾ ਕਰਕੇ ਸੁੱਟਿਆ,

ਦੱਸਿਆ ਜਾ ਰਿਹਾ ਹੈ ਕਿ ਜਦੋਂ ਗੁਰੂਦੁਆਰਾ ‘ਚ ਅਰਦਾਸ ਚੱਲ ਰਹੀ ਸੀ ਤਾਂ SGPC ਮੈਂਬਰਾਂ ਨੇ ਹੰਗਾਮਾਂ ਸ਼ੁਰੂ ਕਰ ਦਿੱਤਾ । ਬਲਜੀਤ ਸਿੰਘ ਦਾਦੂਵਾਲ ਦੇ ਸੁਰੱਖਿਆ ਮੁਲਾਜ਼ਮਾ ਨੇ SGPC ਦੇ ਮੈਂਬਰਾਂ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ । ਹਲਾਂਕਿ ਗੁਰੂਦੁਆਰਾ ਸਾਹਿਬ ਦੇ ਬਾਹਰ ਪੁਲਿਸ ਵੀ ਤਾਇਨਾਤ ਸੀ। ਪੁਲਿਸ ਫਿਲਾਹਾਲ ਦੋਹਾਂ ਧਿਰਾਂ ਨੂੰ ਸਮਝਾਂ ਕੇ ਬਾਹਰ ਲੈ ਗਈ ਸੀ। ਉਥੇ ਹੀ ਹੁਣ ਸੂਤਰਾਂ ਦਾ ਕਹਿਣਾ ਹੈ ਕਿ ਹੁਣ SGPC ਮੈਬਰ ਅਤੇ ਦਾਦੂਵਾਲ ਗੁਰੂਦੁਆਰੇ ਅੰਦਰ ਬੈਠਕ ਕਰ ਰਹੇ ਹਨ। ਉਥੇ ਹੀ ਦਾਦੂਵਾਲ ਦਾ ਕਹਿਣਾ ਹੈ ਕਿ SGPC ਦੇ ਮੈਂਬਰਾਂ ਨੇ ਧੱਕਾ ਕੀਤਾ ਹੈ। ਅਸੀ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਾਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button