InternationalBreaking NewsD5 specialNewsSportsTop News

Hasan Ali Wife : ਧਮਕੀਆਂ ਤੋਂ ਘਬਰਾਈ ਪਾਕਿ ਕ੍ਰਿਕੇਟਰ ਹਸਨ ਅਲੀ ਦੀ ਭਾਰਤੀ ਪਤਨੀ Samiya Arzoo

ਨਵੀਂ ਦਿੱਲੀ/ਇਸਲਾਮਾਬਾਦ : ਪਾਕਿਸਤਾਨ ਕ੍ਰਿਕੇਟ ਟੀਮ ਟੀ – 20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰ ਗਈ। ਲਗਾਤਾਰ ਪੰਜ ਗਰੁੱਪ ਮੈਚ ਜਿੱਤ ਕੇ ਸੈਮੀਫਾਈਨਲ ਚ ਪੁੱਜੀ ਟੀਮ ਦਾ ਖਿਤਾਬ ਜਿੱਤਣ ਦਾ ਸੁਪਨਾ ਇਕ ਹਾਰ ਨਾਲ ਟੁੱਟ ਗਿਆ। ਇਸ ਹਾਰ ਦਾ ਕਾਰਨ ਹਸਨ ਅਲੀ ਨੂੰ ਮੰਨਿਆ ਜਾ ਰਿਹਾ ਹੈ, ਜਿਸ ਨੇ ਆਖਰੀ ਓਵਰ ਚ ਮੈਚ ਜੇਤੂ ਪਾਰੀ ਖੇਡਣ ਵਾਲੇ ਮੈਥਿਊ ਵੇਡ ਦਾ ਕੈਚ ਛੱਡਿਆ। ਇਸ ਹਾਰ ਤੋਂ ਬਾਅਦ ਹਸਨ ਦੇ ਨਾਲ – ਨਾਲ ਉਨ੍ਹਾਂ ਦੀ ਭਾਰਤੀ ਪਤਨੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

BIG NEWS ਪੁਲਿਸ ਨੇ ਚੁੱਕੇ ‘ਆਪ’ ਦੇ ਵੱਡੇ ਆਗੂ, ਬੱਸਾਂ ਭਰ-ਭਰ ਭੇਜੇ ਥਾਣੇ, ਪੂਰਾ ਭਖਿਆ ਮਾਹੌਲ D5 Channel Punjabi

ਟੀ – 20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਵੀਰਵਾਰ ਨੂੰ ਪਾਕਿਸਤਾਨ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ਤੇ 176 ਦੌੜਾਂ ਬਣਾਈਆਂ ਸਨ। ਜਵਾਬ ਚ ਆਸਟ੍ਰੇਲੀਆ ਨੇ 19 ਓਵਰਾਂ ਚ 5 ਵਿਕਟਾਂ ਤੇ ਟੀਚਾ ਹਾਸਲ ਕਰ ਲਿਆ ਅਤੇ ਫਾਈਨਲ ਚ ਜਗ੍ਹਾ ਪੱਕੀ ਕਰ ਲਈ। ਮੈਥਿਊ ਵੇਟ ਦਾ ਕੈਚ 18 . 3 ਓਵਰਾਂ ਚ ਹਸਨ ਅਲੀ ਨੇ ਛੱਡ ਦਿੱਤਾ, ਜਿਸ ਤੋਂ ਬਾਅਦ ਉਸ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਮੈਚ ਦਾ ਅੰਤ ਕੀਤਾ।

ਅਕਾਲੀ ਦਲ ਦਾ ਹੋਰ ਵੱਡਾ ਧਮਾਕਾ, ਹੋਟ ਸੀਟ ‘ਤੇ ਐਲਾਨਿਆ ਉਮੀਦਵਾਰ, ਕਈਆਂ ਦੇ ਟੁੱਟੇ ਸੁਪਨੇ D5 Channel Punjabi

ਪਾਕਿਸਤਾਨ ਦੀ ਹਾਰ ਤੋਂ ਬਾਅਦ ਹਸਨ ਅਲੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ । ਉਨ੍ਹਾਂ ਦਾ ਵਿਆਹ ਭਾਰਤ ਦੀ ਧੀ ਸਾਮੀਆ ਆਰਜ਼ੂ ਨਾਲ ਹੋਇਆ ਹੈ । ਦੋਵਾਂ ਦਾ ਇਕ ਛੋਟਾ ਬੱਚਾ ਵੀ ਹੈ । ਹੁਣ ਹਾਰ ਤੋਂ ਪਰੇਸ਼ਾਨ ਕੁਝ ਪ੍ਰਸ਼ੰਸਕ ਹਸਨ ਦੇ ਨਾਲ – ਨਾਲ ਉਨ੍ਹਾਂ ਦੀ ਬੇਟੀ ਅਤੇ ਪਤਨੀ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ । ਇਨ੍ਹਾਂ ਧਮਕੀਆਂ ਕਾਰਨ ਸਾਮੀਆ ਪਰੇਸ਼ਾਨ ਹੈ । ਉਸ ਨੇ ਸੋਸ਼ਲ ਮੀਡੀਆ ਤੇ ਆਪਣੀ ਬੇਟੀ ਨਾਲ ਭਾਰਤ ਆਉਣ ਦੀ ਗੱਲ ਵੀ ਕੀਤੀ ।

ਲਓ ਜੀ ਹੋ ਗਿਆ ਓਹੀ ਕੰਮ ਜਿਹਦਾ ਸੀ ਡਰ, ਦਿੱਲੀ ਵੱਲ ਵਧੇ ਕਿਸਾਨਾਂ ਦੇ ਕਾਫ਼ਲੇ, ਸਰਕਾਰ ਦੀਆਂ ਵਧੀਆਂ ਧੜਕਨਾਂ

ਸਾਮੀਆ ਨੇ ਟਵੀਟ ਚ ਲਿਖਿਆ , ਕੁਝ ਬੇਸ਼ਰਮ ਪਾਕਿਸਤਾਨੀ ਫੈਨ ਨੇ ਸਾਡੀ ਬੇਟੀ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ । ਜੇਕਰ ਇੱਥੇ ਪਾਕਿਸਤਾਨ ਵਿੱਚ ਮੈਨੂੰ ਸਾਡੀ ਸੁਰੱਖਿਆ ਲਈ ਉੱਚ ਅਧਿਕਾਰੀ ਤੋਂ ਕੋਈ ਭਰੋਸਾ ਨਹੀਂ ਮਿਲਦਾ ਤਾਂ ਮੈਂ ਸੁਰੱਖਿਆ ਲਈ ਹਰਿਆਣਾ ਵਿਚ ਆਪਣੇ ਮਾਤਾ – ਪਿਤਾ ਕੋਲ ਜਾਵਾਂਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button