IndiaTop News

ਹਰਿਆਣਾ ਸਰਕਾਰ MSP ‘ਤੇ ਕਰੇਗੀ ਸਾਰੀਆਂ ਫ਼ਸਲਾਂ ਦੀ ਖਰੀਦ, ਪਰ MSP ਨੂੰ ਪੱਕਾ ਗਰਾਂਟੀ ਕਾਨੂੰਨ ਬਣਾਉਣ ‘ਤੇ ਅੜੇ ਕਿਸਾਨ

ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਅੱਜ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦੱਸ ਦਈਏ ਕਿ ਕੁਰੂਕਸ਼ੇਤਰ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ CM ਸੈਨੀ ਨੇ ਆਪਣੇ ਕਾਰਜਕਾਲ ਦੌਰਾਨ ਕੀਤੀ ਪ੍ਰਾਪਤੀਆਂ ਨੂੰ ਗਿਣਾਇਆ ਤੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਭਰ ਦੀਆਂ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਖਰੀਦ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਪੁਰਾਣੇ ਬੰਦ ਪਏ ਟਿਊਬਵੈੱਲਾਂ ਨੂੰ ਮੁੜ ਚਾਲੂ ਕਰਵਾ ਸਕਣਗੇ। ਉਨ੍ਹਾਂ ਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਆਵੇਗੀ।

ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫੋਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਗੱਲਬਾਤ

ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੂਬੇ ਭਰ ਦੀਆਂ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਖਰੀਦ ਕਰੇਗੀ। ਇਸ ਤੋਂ ਪਹਿਲਾਂ 14 ਫਸਲਾਂ ਦੀ ਖਰੀਦ ਕੀਤੀ ਗਈ ਸੀ। ਪਰ ਹੁਣ ਬੱਚਦੀ 9 ਫ਼ਸਲਾਂ ਵੀ MSP ਰੇਟਾਂ ਦੇ ਮੁਤਾਬਕ ਖਰੀਦੀ ਜਾਵੇਗੀ। ਉਥੇ ਹੀ ਦੂਜੇ ਪਾਸੇ ਜਦੋ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨਾਲ ਇਸ ਮੁੱਦੇ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ CM ਸੈਨੀ ਵੱਲੋਂ ਹਰਿਆਣਾ ‘ਚ ਅੱਗੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾ ਨੂੰ ਦੇਖਦੇ ਹੋਏ ਇਹ ਰਾਜਨੀਤੀਕ ਬਿਆਨ ਦਿੱਤਾ ਗਿਆ ਹੈ ਤੇ ਅਸੀ MSP ‘ਤੇ ਪੱਕੀ ਗਰਾਂਟੀ ਮੰਗੀ ਹੈ।

ਹੇਠਾਂ ਵੀਡੀਓ ਲਿੰਕ ‘ਤੇ ਕਲਿਕ ਕਰਕੇ ਦੇਖੋ ਪੂਰੀ ਖ਼ਬਰ 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button