ਹਰਿਆਣਾ ਦੇ CM ਮਨਹੋਰ ਲਾਲ ਖੱਟਰ ਨੇ ਬੁਲਾਈ ਐਂਮਰਜੈਂਸੀ ਮੀਟਿੰਗ, ਐਡਵਾਈਜ਼ਰੀ ਕੀਤੀ ਜਾਰੀ
ਚੰਡੀਗੜ੍ਹ (ਬਿੰਦੂ ਸਿੰਘ): ਲਗਾਤਾਰ ਹੋ ਰਹੀ ਮੀਂਹ ਕਾਰਨ ਲਗਭਗ ਪੂਰੇ ਉਤਰ ਭਾਰਤ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਐਂਮਰਜੈਂਸੀ ਮੀਟਿੰਗ ਬੁਲਾ ਲਈ ਹੈ। ਇਸ ਮੀਟਿੰਗ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਡੀਐਸ ਢੇਸੀ, ਪ੍ਰਮੁੱਖ ਸਕੱਤਰ ਵੀ ਉਮਾਸ਼ੰਕਰ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਹਰਿਆਣਾ ਦੇ ਲੋਕ ਮਨਾਲੀ ਵਿਚ ਫਸੇ ਹੋਏ ਹਨ।
ਹਰਿਆਣਾ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰੀ ਮੀਂਹ ਕਾਰਨ ਹਰਿਆਣਾ ਸਰਕਾਰ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਲੋੜ ਨਹੀਂ ਤਾਂ ਘਰੋਂ ਬਾਹਰ ਨਾ ਨਿਕਲਨ। ਹਰਿਆਣਾ ਦੇ ਸਕੂਲਾ ਵਿਚ ਭਾਰੀ ਮੀਂਹ ਕਰਕੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਹਾਲਾਤ ਨਾਲ ਨਿਪਟਣ ਲਈ NDRF/SDRF ਦੀਆਂ ਟੀਮਾਂ ਨੂੰ ਬੁੱਲਾ ਲਿਆ ਗਿਆ ਹੈ। ਜਿਹੜੇ ਇਲਾਕੇ ਨਦੀਂ ਦੇ ਨਾਲ ਲੱਗਦੇ ਹਨ ਉਨ੍ਹਾਂ ਇਲਾਕਿਆਂ ਵਿਚ ਬਚਾਅ ਕਾਰਜ ਲੱਗਾਤਾਰ ਜਾਰੀ ਹੈ। ਮੀਂਹ ਕਾਰਨ ਪ੍ਰਭਾਵਿਤ ਲੋਕਾਂ ਦੇ ਖਾਣ-ਪੀਣ ਦਾ ਸਰਕਾਰ ਨੇ ਠੋਸ ਪ੍ਰਬੰਧ ਕੀਤਾ ਹੈ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਫਲੱਡ ਹੈਲਪਲਾਈਨ ਨੰਬਰ 1070, 1077, 112, 0172-2545938 (ਰਾਜ ਲੈਂਡਲਾਈਨ ਨੰਬਰ) ਜਾਰੀ ਕਰ ਦਿੱਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.