ਨਵੀਂ ਦਿੱਲੀ : ਹਰਸਿਮਰਤ ਬਾਦਲ ਨੇ ਬੁੱਧਵਾਰ ਰਾਜ ਸਭਾ ਦੇ ਭਾਸ਼ਣ ਵਿੱਚ ਕੇਂਦਰ ਸਰਕਾਰ ‘ਤੇ ਕਈ ਇਲਜਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ 2014 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ‘ਚ ਨਾਕਾਮ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਆਮਦਨ ਦੁੱਗਣੀ ਤਾ ਨਹੀਂ ਹੋਈ ਪਰ ਉਨ੍ਹਾਂ ਨੇ ਸਗੋਂ ਕਿਸਾਨਾ ‘ਤੇ ਹੋਰ ਖਰਚਿਆਂ ‘ਚ ਵਾਧਾ ਕੀਤਾ ਹੈ, ਜਿਵੇਂ ਕਿ ਬੀਜ, ਖਾਦਾਂ, ਟਰੈਕਟਰ ਅਤੇ ਡੀਜ਼ਲ। ਇਨ੍ਹਾਂ ਚੀਜਾਂ ‘ਚ ਕਈ ਗੁਣਾ ਵਾਧਾ ਹੋਇਆ ਹੈ ਹਿਸ ਦਾ ਸਿੱਧਾ ਅਸਰ ਕਿਸਾਨਾਂ ‘ਤੇ ਪਿਆ ਹੈ।
Adani ਮਾਮਲੇ ’ਚ ਨਵਾਂ ਮੋੜ! ਵੱਡੇ ਲੀਡਰ ਦੀ Arrest! PM Modi ਵੀ ਫਸਿਆ ਕਸੂਤਾ | D5 Channel Punjabi
ਉਨ੍ਹਾਂ ਨੇ ਇਹ ਕਿਹਾ ਕਿ 6 ਸਾਲਾਂ ‘ਚ ਕਿਸਾਨਾਂ ਦਾ ਕਰਜ਼ਾ 53 ਫ਼ੀਸਦੀ ਵੱਧ ਗਿਆ ਹੈ ‘ਤੇ ਇਹ ਗੱਲ ਦਾ ਵਿੱਤ ਮੰਤਰੀ ਨੇ ਆਪ ਰਾਜ ਸਭਾ ਵਿੱਚ ਮੰਨੀ ਹੈ। ਕਰਜ਼ੇ ‘ਚ ਡੁਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ‘ਤੇ ਲੱਗਭਗ 15000 ਕਿਸਾਨ ਸਲਾਨਾ ਖੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਨੇ 3 ਕਾਲੇ ਕਾਨੂੰਨ ਵਾਪਸ ਕਰਵਾਉਣ ਦਾ ਜ਼ਿਕਰ ਕੀਤਾ ‘ਤੇ ਕਿਹਾ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਫੜਨਾ ਪਿਆ ਪਰ ਸਰਕਾਰ ਵੱਲੋਂ ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਬਣਾਉਣ ਦਾ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.