Harleen Deol ਦੀ ਕੈਚ ਦੇ ਮੁਰੀਦ ਹੋਏ PM Narendra Modi, ਤਾਰੀਫ ‘ਚ ਕਹੀ ਇਹ ਗੱਲ

ਨਵੀਂ ਦਿੱਲੀ : ਇੰਗਲੈਂਡ ਦੇ ਖਿਲਾਫ ਭਾਰਤੀ ਟੀਮ ਦੀ ਕ੍ਰਿਕੇਟਰ ਹਰਲੀਨ ਦਿਓਲ (Harleen Deol) ਨੇ ਹੈਰਾਨੀਜਨਕ ਕੈਚ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਦੁਨੀਆ ਭਰ ‘ਚ ਇਸ ਭਾਰਤੀ ਖਿਡਾਰੀ ਦੀ ਸ਼ਲਾਘਾ ਹੋ ਰਹੀ ਹੈ ਅਤੇ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ‘ਚ ਭਾਰਤ ਦੇ ਪੀਐਮ ਨਰਿੰਦਰ ਮੋਦੀ (PM Narendra Modi) ਵੀ ਇਸ ਖਿਡਾਰੀ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟੇ।
🔴LIVE | ਕਿਸਾਨਾਂ ਲਈ ਪੁਲਿਸ ਅੱਗੇ ਅੜਿਆ ਕੇਜਰੀਵਾਲ! ਅਕਾਲੀਆਂ ਦਾ ਨਵਾਂ ਗਠਜੋੜ! ਬੇਅਦਬੀ ਮਾਮਲੇ ‘ਤੇ ਸੁਖਬੀਰ ਦਾ ਬਿਆਨ!
ਪੀਐਮ ਮੋਦੀ ਨੇ ਕੀਤੀ ਹਰਲੀਨ ਦੀ ਤਾਰੀਫ
ਪੀਐਮ ਮੋਦੀ ਨੇ ਆਪਣੇ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਤੋਂ ਹਰਲੀਨ ਦਿਓਲ ਦੀ ਵੀਡੀਓ ਸ਼ੇਅਰ ਕੀਤੀ ਹੈ। ਇਹ ਹਰਲੀਨ ਦੇ ਕੈਚ ਦਾ ਵੀਡੀਓ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੀਐਮ ਨੇ ਹਰਲੀਨ ਨੂੰ ਟੈਗ ਕਰ ਇਹ ਵੀਡੀਓ ਆਪਣੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀ ਅਤੇ ਲਿਖਿਆ ‘Phenomenal , well done’। ਦੱਸ ਦਈਏ ਕਿ ਹਰਲੀਨ ਦਿਓਲ (Harleen Deol) ਦਾ ਇਹ ਕੈਚ ਦੇਖਕੇ ਹਰ ਕੋਈ ਹੈਰਾਨ ਰਹਿ ਗਿਆ। ਇਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹਰ ਜਗ੍ਹਾ ਉਨ੍ਹਾਂ ਦੇ ਇਸ ਕੈਚ ਦੀ ਤਾਰੀਫ ਹੋ ਰਹੀ ਹੈ।
ਸਵੇਰੇ-ਸਵੇਰੇ ਆਈ ਵੱਡੀ ਖ਼ਬਰ ਕਾਂਗਰਸ ‘ਚ ਪਿਆ ਨਵਾਂ ਕਲੇਸ਼ !ਸਿੱਧੂ ਦੀ ਪ੍ਰਧਾਨਗੀ ‘ਤੇ ਫਸਿਆ ਪੇਚ!
ਹਰਲੀਨ ਨੇ ਫੜਿਆ ਜ਼ਬਰਦਸਤ ਕੈਚ
ਦਰਅਸਲ ਇੰਗਲੈਂਡ ਟੀਮ ਦੇ ‘ਚ ਖੇਡੇ ਗਏ ਪਹਿਲੇ ਟੀ20 ਮੁਕਾਬਲੇ ‘ਚ ਹਰਲੀਨ (Harleen Deol) ਨੇ ਸ਼ਾਨਦਾਰ ਕੈਚ ਫੜਕੇ ਐਮੀ ਜੋਂਸ (Ami Jones) ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਇੰਗਲੈਂਡ ਦੀ ਐਮੀ ਜੋਂਸ ਨੇ ਸ਼ਿਖਾ ਪਾਂਡੇ ਦੀ ਗੇਂਦ ਨੂੰ ਡੀਪ ‘ਚ ਖੇਡਿਆ ਅਤੇ ਗੇਂਦ ਨੂੰ ਬਾਉਂਡਰੀ ਤੋਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰ੍ਹਾਂ ਹਰਲੀਨ ਨੇ ਫਿਲਡਿੰਗ ਕੀਤੀ ਉਹ ਅਨੌਖੀ ਸੀ।
Superb athleticism and a stunning catch by Harleen Deol. Cricket fielding at its very best. pic.twitter.com/nVde2PWQSF
— Mazher Arshad (@MazherArshad) July 9, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.