Breaking NewsD5 specialNewsSportsTop News

Hardik Pandya ਨੇ ਬਤੌਰ ਕਪਤਾਨ ਜਿੱਤਿਆ ਪਹਿਲਾ ਮੈਚ 

ਨਵੀਂ ਦਿੱਲੀ : ਗੁਜਰਾਤ ਟਾਈਟਨਸ ਨੂੰ ਆਖ਼ਰਕਾਰ ਆਈ.ਪੀ.ਐੱਲ.(ਇੰਡੀਅਨ ਪ੍ਰੀਮੀਅਰ ਲੀਗ) 2022 ਦੇ ਡੈਬਿਊ ਮੈਚ ‘ਚ ਜਿੱਤ ਨਸੀਬ ਹੋਈ। ਨਵੀਂ ਟੀਮ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਵਾਨਖੇੜੇ ਦੇ ਮੈਦਾਨ ‘ਤੇ ਖੇਡਣ ਉਤਰੀ ਗੁਜਰਾਤ ਦੀ ਟੀਮ ਨੂੰ Hardik Pandya ਦੇ ਇਲਾਵਾ ਮੁਹੰਮਦ ਸ਼ੰਮੀ ਦਾ ਖ਼ੂਬ ਸਹਾਰਾ ਮਿਲਿਆ। ਲਖਨਊ ਤੋਂ ਮਿਲੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ ਤੇਵਤੀਆ ਤੇ ਸਦਰੰਗਾਨੀ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਜਿੱਤ ਹਾਸਲ ਕੀਤੀ।

Sangrur Protest Today : Bhagwant Mann ਲਈ ਵੱਡੀ ਚੁਣੌਤੀ, Water Tank ਤੇ ਚੜ੍ਹੇ ਨੌਜਵਾਨ| D5 Channel Punjabi

ਬਤੌਰ ਕਪਤਾਨ ਪਹਿਲੀ ਜਿੱਤ ਹਾਸਲ ਕਰਕੇ ਹਾਰਦਿਕ ਕਾਫ਼ੀ ਖ਼ੁਸ਼ ਦਿਸੇ। ਉਨ੍ਹਾਂ ਕਿਹਾ ਸਾਡੇ ਲਈ ਦੋਵੇਂ ਪਾਸੇ ਰਹਿਣ ਤੇ ਸਿੱਖਣ ਲਈ ਸਹੀ ਖੇਡ ਸੀ। ਅਸੀਂ ਜਿੱਤ ਕੇ ਬਹੁਤ ਕੁਝ ਸਿੱਖਿਆ। ਹਾਰਦਿਕ ਨੇ ਇਸ ਦੌਰਾਨ ਸ਼ੰਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ੰਮੀ ਆਪਣੀ ਸੀਮ ਪੋਜ਼ੀਸ਼ਨ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਨੇ ਸਾਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਅਸੀਂ ਕਿਸੇ ਵੀ ਦਿਨ ਇਸ ਵਿਕਟ ‘ਤੇ 160 ਦੌੜਾਂ ਬਣਾ ਲੈਂਦੇ। ਹੁਣ ਮੈਂ ਚੌਥੇ ਨੰਬਰ ‘ਤੇ ਹੀ ਬੱਲੇਬਾਜ਼ੀ ਕਰਾਂਗਾ, ਕਿਉਂਕਿ ਮੈਂ ਆਪਣੇ ਤਜਰਬੇ ਨਾਲ ਦਬਾਅ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਦੂਜੇ ਖੁਲ੍ਹ ਕੇ ਖੇਡ ਸਕਣ। ਅਸੀਂ ਇਕ ਟੀਮ ਦੇ ਤੌਰ ‘ਤੇ ਜਿੱਤਣਾ ਚਾਹੁੰਦੇ ਹਾਂ ਤੇ ਕੋਈ ਵੀ ਯੋਗਦਾਨ ਇਸ ਤੋਂ ਦੂਰ ਨਹੀਂ ਲਿਜਾ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button