Breaking NewsD5 specialNewsSportsTop News

Hardik Pandya ਨੇ ਕੀਤਾ ਲੱਖਾਂ ਰੁਪਏ ਦਾ ਨੁਕਸਾਨ ! ਰਾਜਸਥਾਨ ਰਾਇਲਸ ਖਿਲਾਫ਼ ਮੈਚ ‘ਚ ਕੀਤਾ ਅਜਿਹਾ ਕੰਮ

ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਖੇਡੇ ਗਏ ਆਈ. ਪੀ. ਐੱਲ. 2022 ਦੇ 24ਵੇਂ ਮੈਚ ‘ਚ ਗੁਜਰਾਤ ਟਾਈਟਨਸ ਨੇ 37 ਦੌੜਾਂ ਨਾਲ ਜਿੱਤ ਦਰਜ ਕੀਤੀ। ਮੈਚ ਦੇ ਦੌਰਾਨ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਹਾਰਦਿਕ ਪੰਡਯਾ ਦੇ ਬੁਲੇਟ ਥ੍ਰੋਅ ਦੇ ਅੱਗੇ ਟਿਕ ਨਹੀਂ ਸਕੇ ਤੇ ਸਿਰਫ਼ 11 ਦੌੜਾਂ ਬਣਾ ਆਊਟ ਹੋ ਗਏ। ਹਾਰਦਿਕ ਦਾ ਥ੍ਰੋਅ ਇੰਨਾ ਜ਼ਬਰਦਸਤ ਸੀ ਕਿ ਵਿਕਟ ਵੀ ਟੁੱਟ ਗਈ।

BIG News : ਤੌਬਾ-ਤੌਬਾ ਏਨੀ ਅੱਗ, ਖੇਤਾਂ ‘ਚ ਚਲਦੀ ਕੰਬਾਇਨ ਬਣਾਤੀ ਰਾਖ, ਵੀਡੀਓ ਦੇਖ ਉੱਡ ਜਾਣਗੇ ਹੋਸ਼

ਰਾਜਸਥਾਨ ਰਾਇਲਸ ਦੇ 193 ਦੌੜਾਂ ਦਾ ਪਿੱਛਾ ਕਰਨ ਦੇ ਦੌਰਾਨ ਇਹ ਘਟਨਾ ਵਾਪਰੀ। ਸੈਮਸਨ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਤੇ 11 ਗੇਂਦਾਂ ‘ਚ 11 ਦੌੜਾਂ ਬਣਾ ਕੇ ਖੇਡ ਰਹੇ ਸਨ। ਅੱਠਵੇਂ ਓਵਰ ਦੀ ਤੀਜੀ ਗੇਂਦ ‘ਤੇ ਸੈਮਸਨ ਦੌੜ ਲੈਣ ਲਈ ਭੱਜੇ ਤੇ ਪੰਡਯਾ ਨੇ ਗੇਂਦ ਹੱਥ ‘ਚ ਲੈਂਦੇ ਹੀ ਉਸ ਨੂੰ ਬਿਨਾ ਕਿਸੇ ਦੇਰੀ ਦੇ ਬੁਲੇਟ ਦੀ ਰਫ਼ਤਾਰ ਨਾਲ ਵਿਕਟ ‘ਤੇ ਮਾਰ ਦਿੱਤਾ। ਗੇਂਦ ਮਿਡਲ ਵਿਕਟ ‘ਤੇ ਲੱਗੀ ਤੇ ਸੈਮਸਨ ਆਊਟ ਹੋ ਗਏ। ਨਾਲ ਹੀ ਵਿਕਟ ਵੀ ਟੁੱਟ ਗਈ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Sidhu ਹੋਇਆ ਬਾਗੀ? ਕੀਤਾ ਵੱਡਾ ਧਮਾਕਾ! ਲਓ ਬਿਜਲੀ ਮੁਫਤ! BJP ਦਾ ਐਲਾਨ | D5 Channel Punjabi

ਮੈਚ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹਾਰਦਿਕ ਪੰਡਯਾ ਦੀਆਂ 87 ਦੌੜਾਂ ਦੀ ਬਦੌਲਤ 4 ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਉਤਰੀ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਨੇ ਅਰਧ ਸੈਂਕੜੇ (24 ਗੇਂਦਾਂ ‘ਤੇ 54 ਦੌੜਾਂ) ਵਾਲੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਬਾਕੀ ਖਿਡਾਰੀ ਕੁਝ ਖ਼ਾਸ ਕਮਾਲ ਨਾ ਕਰ ਸਕੇ ਜਿਸ ਕਾਰਨ ਰਾਜਸਥਾਨ ਰਾਇਲਜ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button