canadaD5 specialEDITORIALPunjabRELEGION REFLECTIONSreligion

ਗਰੂ ਦੀ ਬਾਣੀ ਬਾਰੇ ਬਹਿਸ?

(ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ)

ਵਾਹਿਗੁਰੂ ਜੀ ਕੀ ਫ਼ਤਹ।।

ਭਾਰਤ ਦੀ ਸੰਸਕ੍ਰਿਤੀ ਵਿਚ ਦੋ ਪ੍ਰੰਪਰਾਵਾਂ ਪ੍ਰਮੁੱਖ ਸਨ। ਪਹਿਲੀ ਸ਼ਾਸਤ੍ਰਾਰਥ ਦੀ ਅਤੇ ਦੂਸਰੀ ਸਮਝੌਤਾ ਵਾਦ ਦੀ।  ਸ਼ਾਸਤ੍ਰਾਰਥ ਮੁਤਾਬਕ ਵਿਰੋਧੀ ਵਿਚਾਰਧਾਰਾ ਵਾਲੇ ਨਾਲ ਬਹਿਸ ਮੁਬਾਹਸਾ ਕੀਤਾ ਜਾਂਦਾ ਸੀ। ਇਸ ਵਿਚ ਹਾਰਨ ਵਾਲੇ ਦੀਆਂ ਪੋਥੀਆਂ ਅਤੇ ਝੰਡਾ ਲੈ ਲਿਆ ਜਾਂਦਾ ਸੀ। ਇਹ ਪਰੰਪਰਾ ਹੁਣ ਵੀ ਸ਼ਿਆ ਸੁੰਨੀਆਂ ਦੀ ਬਹਿਸ ਵਿਚ ਵੇਖੀ ਜਾ ਸਕਦੀ ਹੈ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਾਸਤ੍ਰਾਰਥ ਦੀ ਪਰੰਪਰਾ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਕੀਤਾ ਬਲਕਿ ਇਸ ਦੀ ਥਾਵੇਂ ‘ਗੋਸ਼ਟਿ’ ਕੀਤੀ।  ਸ਼ਾਸਤ੍ਰਾਰਥ ਬਹਿਸ ਮੁਬਾਹਸਾ debate   ਹੈ ਅਤੇ  ਗੋਸਟਿ ਵਿਚਾਰ ਵਟਾਂਦਰਾ discussion ਹੁੰਦਾ ਹੈ।  ਸ਼ਾਸਤ੍ਰਾਰਥ ਵਿਚ ਇਕ ਹਾਰਦਾ ਹੈ ਅਤੇ ਦੂਸਰਾ ਜਿੱਤਦਾ ਹੈ। ਇਸ ਵਿਚ ਹੀਣਤਾ ਜਾਂ ਹਉਮੇ ਦੀ ਭਾਵਨਾ ਪਨਪਦੀ ਹੈ। ਗੁਰਮਤਿ ਸਿਦਕ, ਭਰੋਸੇ, ਵਿਸਵਾਸ ਤੇ ਟਿਕਦੀ ਹੈ ਨਾਂ ਕਿ ਚੁਣੌਤੀਆਂ, ਹੁੱਜਤਾਂ ਅਤੇ ਤਰਕ-ਕੁਤਰਕ ਤੇ।

ਏਸ਼ੀਆ ਕੱਪ 2025 : ਸੁਪਰ ਓਵਰ ‘ਚ ਇੰਡੀਆ ਨੇ ਸ੍ਰੀ ਲੰਕਾ ਨੂੰ ਹਰਾਇਆ

ਇਕ ਵਾਰ ਇਕ ਖੋਤੇ ਅਤੇ ਹਾਥੀ ਵਿਚਕਾਰ ਬਹਿਸ ਛਿੜ ਪਈ। ਖੋਤਾ ਕਹਿਣ ਲਗਾ ਵੇਖੋ ਘਾਹ ਕਿੰਨ੍ਹੀ ਨੀਲੀ ਨੀਲੀ ਹੈ।  ਹਾਥੀ ਨੇ ਕਿਹਾ ਬਈ ਘਾਹ ਤਾਂ ਹਰੀ ਹੈ।  ਦੋਵੇਂ ਖਹਿਬੜਦੇ ਰਹੇ। ਅਖੀਰ ਵਿਚ ਹਾਥੀ ਕਹਿਣ ਲਗਾ ਚਲ ਫੈਸਲੇ ਲਈ ਸ਼ੇਰ ਕੋਲ ਚਲੀਏ।  ਸ਼ੇਰ ਕੋਲ ਪਹੁੰਚ ਕੇ ਹਾਥੀ ਨੇ ਕਿਹਾ ਹਜ਼ੂਰ ਮੈਂ ਕਹਿ ਰਿਹਾ ਹਾਂ ਕਿ ਘਾਹ ਹਰੀ ਹੁੰਦੀ ਹੈ ਅਤੇ ਇਹ ਖੋਤਾ ਕਹਿ ਰਿਹਾ ਹੈ ਕਿ ਨਹੀਂ ਘਾਹ ਤਾਂ ਨੀਲੀ ਹੁੰਦੀ ਹੈ। ਹੁਣ ਤੁਸੀਂ ਫੈਸਲਾ ਕਰੋ। ਸ਼ੇਰ ਨੇ ਫੈਸਲਾ ਸੁਣਾਇਆ ਕਿ ਘਾਹ ਤਾਂ ਨੀਲੀ ਹੁੰਦੀ ਹੈ ਅਤੇ ਨਾਲ ਹੀ ਹਾਥੀ ਨੂੰ ਜੁਰਮਾਨਾ ਲਾ ਦਿੱਤਾ। ਖੋਤਾ ਦੁਲੱਤੀਆਂ ਝਾੜਦਾ ਚਲਾ ਗਿਆ ਅਤੇ ਹਾਥੀ ਨੇ ਸ਼ੇਰ ਨੂੰ ਕਿਹਾ ਕਿ ਘਾਹ ਤਾਂ ਹਰੀ ਹੀ ਹੁੰਦੀ ਹੈ। ਇਸ ਤੇ ਸ਼ੇਰ ਨੇ ਕਿਹਾ ਕਿ ਬਿਲਕੁਲ ਸਹੀ ਕਹਿ ਰਿਹਾ ਹੈਂ ਪਰ ਜਦੋਂ ਤੈਨੂੰ ਪਤਾ ਹੈ ਫਿਰ ਤੂੰ ਖੋਤੇ ਨਾਲ ਬਹਿਸ ਕਿਉਂ ਕਰ ਰਿਹਾ ਸੀ। ਤੂੰ ਆਪਣਾ ਵੀ ਅਤੇ ਮੇਰਾ ਵੀ ਸਮਾਂ ਬਰਬਾਦ ਕੀਤਾ ਹੈ ਇਸ ਲਈ ਤੈਨੂੰ ਜੁਰਮਾਨਾ ਲਗਾਇਆ ਹੈ। ਸਤਿਗੁਰੂ ਜੀ ਵੀ ਹੁਕਮ ਕਰਦੇ ਹਨ

                        ਸੰਤੁ ਮਿਲੈ ਕਿਛੁ ਸੁਨੀਐ ਕਹੀਐ।। ਮਿਲੈ ਅਸੰਤ ਮਸਟਿ ਕਰ ਰਹੀਐ।।੧।।

ਸੰਤਨ ਸਿਉ ਬੋਲੇ ਉਪਕਾਰੀ।। ਮੂਰਖ ਸਿਉ ਬੋਲੇ ਝਖ ਮਾਰੀ।।੨।। (. ਕਬੀਰ ਜੀ ੯੭੦)

ਗੁਰੂ ਕੀ ਬਾਣੀ ਵਿਵਾਦ ਜਾਂ ਬਹਿਸ ਦਾ ਵਿਸ਼ਾ ਨਹੀਂ ਹੈ। ਜ਼ਰੂਰ ਝਖ ਮਾਰਨੀ ਹੈ ਅਤੇ ਵੈਸ਼ਾਖਨੰਦਨ’ (ਖੋਤਾ) ਕਹਾਉਣਾ ਹੈ। ਹਾਂ ਅਗਰ ਕੋਈ ਜਗਿਆਸੂ ਹੈ ਤਾਂ ਉਸ ਨਾਲ ਗੋਸਟਿ ਕੀਤੀ ਜਾ ਸਕਦੀ ਹੈ, ਉਸਨੂੰ ਸਮਝਾਇਆ ਜਾ ਸਕਦਾ ਹੈ।

ਹੁੱਜਤ ਅਤੇ ਜਗਿਆਸਾ ਵਿਚ ਅੰਤਰ ਹੈ।  ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਰਗ ਦਰਸ਼ਨ ਕੀਤਾ ਹੈ ਅਤੇ ਚਰਪਟੁ ਜੋਗੀ ਦੇ ਸਵਾਲ ਵਿਚ ਕਿਹਾ,

ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ।।

ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣ ਦੀਜੈ।।੪।।
(
: ੯੩੮)

            ਅੰਦਰੋ ਥੋਥੇ ਅਤੇ ਨਾਸਤਿਕਤਾ ਨਾਲ ਭਰੇ ਹੋਏ ਹੁੱਜਤਾਂ ਦੀ ਪੰਡ ਚੁੱਕ ਕੇ ਗੁਰਬਾਣੀ ਬਾਰੇ ਬਹਿਸ ਕਰਨ ਦੀਆਂ ਚੁਣੌਤੀਆਂ ਦਿੰਦੇ ਫਿਰਦੇ ਹਨ। ਜਿਹੜਾ ਐਲਾਨੀਆ ਗੁਰਬਾਣੀ ਤੋਂ ਮੁਨਕਰ ਹੈ, ਜੋ ਸ਼ਰੇਆਮ ਇਸ ਬਾਰੇ ਨਾਕਸ ਟਿੱਪਣੀਆਂ ਕਰਦਾ ਫਿਰਦਾ ਹੈ ਉਸ ਨਾਲ ਬਹਿਸ ਨਹੀਂ ਕੀਤੀ ਜਾ ਸਕਦੀ। ਕਿਸੇ ਜਗਿਆਸਾ ਦਾ ਜਵਾਬ ਹੁੰਦਾ ਹੈ ਹੁੱਜਤ ਦਾ ਨਹੀਂ।

ਅੱਤਵਾਦੀ ਪਰਮਿੰਦਰ ਸਿੰਘ ਨੂੰ ਅਬੂ ਧਾਬੀ ਤੋਂ ਲਿਆਂਦਾ ਭਾਰਤ

ਸਾਡੇ ਕੋਰਸ ਵਿਚ ਲਗੀ ਕਾਨੂੰਨ ਦੀ ਕਿਤਾਬ ਦੀ ਭੂਮਿਕਾ ਵਿਚ ਲਿਖਿਆ ਸੀ ਕਿ ਕੋਈ ਵੀ ਵਿਦਿਆਰਥੀ ਇਸ ਕਿਤਾਬ ਨੂੰ ਧਿਆਨ ਨਾਲ ਪੜ੍ਹ ਕੇ ਕਿਸੇ  ਅਕਲਮੰਦ ਵਲੋਂ ਪੁੱਛੇ ਸਵਾਲ ਦਾ ਜਵਾਬ ਦੇ ਸਕੇਗਾ।

ਹੁਣ ਇਹਨਾਂ ਹੁੱਜਤਾਂ ਅਤੇ ਗੁਰੂ ਨਿੰਦਾ ਨਾਲ ਭਰਪੂਰ ਬੇਤੁਕੀਆਂ ਗਲਾਂ ਦਾ ਕੀ ਜਵਾਬ ਦਿੱਤਾ ਜਾਏ। ਜਿਵੇਂ “ਗੁਰੂ ਸਾਹਿਬ ਨੇ ਕਿਹਾ ਹੈ ਸਵਾ ਲਾਖ ਸੇ ਏਕ ਲੜਾਊਂ। ਗੁਰੂ ਸਾਹਿਬ ਕੋਲ ੪੦ ਸਿੱਖ ਸਨ ਤੇ ਦੁਸ਼ਮਣ ਦਸ ਲੱਖ ਸੀ। ਫਿਰ ਗੁਰੂ ਸਾਹਿਬ ਨੂੰ ਅੱਠ ਰਖ ਕੇ ਬਾਕੀ ੩੨ ਭੇਜ ਦੇਣੇ ਚਾਹੀਦੇ ਸਨ।“ (ਕਾਲਾ ਅਫ਼ਗਾਨਾ)।  “ਦਸਮ ਗ੍ਰੰਥ ਗੰਦ ਦਾ ਟੋਕਰਾ ਹੈ”(ਗੁਰਤੇਜ ਸਿੰਘ),  “ਅੰਮ੍ਰਿਤ ਛਕਾਣ ਲਗਿਆਂ ਬੀਬੀਆਂ ਵਲੋਂ ਪਤਾਸੇ ਪਾਣੇ ਚਾਹੀਦੇ ਹਨ” (ਸਿਖ ਮਿਸ਼ਨਰੀ ਪ੍ਰਿ. ਸੁਰਿੰਦਰ ਸਿੰਘ), “ਦਸਮ ਗ੍ਰੰਥ ਵਿਚ ਬਾਬਾ ਦੀਪ ਸਿੰਘ ਨੇ ਅਪਣੀ ਰੁਚੀ ਦਾ ਸਮਾਨ ਪਾ ਦਿੱਤਾ” (ਸਿਖ ਮਿਸ਼ਨਰੀ ਕਾਲਜ), “ਦਸਮ ਗ੍ਰੰਥ ਦਾ ਲਿਖਾਰੀ ਆਤਮਾ ਰਾਮ ਹੈ” (ਜੁਗਰਾਜ ਕੌਰ), “ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਗੁਰੂ ਸਾਹਿਬ ਨੂੰ ਬਾਣੀਏ ਤੋਂ ਖੰਡ ਲੈਣ ਦੀ ਬਜਾਏ ਜੱਟ ਕੋਲੋਂ ਗੁੜ ਲੈਣਾ ਚਾਹੀਦਾ ਸੀ” (ਕਾਲਾ ਅਫਗਾਨਾ), “ਦਸਮ ਗ੍ਰੰਥ ਅੰਗਰੇਜਾਂ ਦਾ ਲਿਖਿਆ ਹੈ  ਕਿਉਂਕਿ ਇਸ ਵਿਚ ਲਫ਼ਜ਼ ਨੀਅਰ ਅਤੇ ਅੰਗਰੇਜੀ ਆਇਆ ਹੈ” (ਜਸਬੀਰ ਸਿੰਘ ਮਾਨ)।  “ਦਸਮ ਗ੍ਰੰਥ ਉਟ ਪਟਾਂਗ ਰਚਨਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਤੀ ਸ਼ਰਧਾ ਪੈਦਾ ਕਰਨ ਲਈ ਇਸ ਨੂੰ ਆਪਣੀ ਰਚਨਾ ਕਹਿ ਕੇ ਪ੍ਰਚਾਰਿਆ” (ਸਿੱਖ ਮਿਸ਼ਨਰੀ ਕਾਲਜ), “ਜੇ ਬਾਣੀ ਗੋਬਿੰਦ ਸਿੰਘ ਜੀ ਦੀ ਵੀ ਹੈ ਪਰ ਗੁਰਮਤਿ ਅਨੁਸਾਰ ਨਹੀਂ ਹੈ ਤਾਂ ਨਹੀਂ ਮੰਨਾਂਗੇ” (ਦਰਸ਼ਨ ਸਿੰਘ ਰਾਗੀ), “ਹਜ਼ੂਰ ਸਾਹਿਬ ਅਤੇ ਰਕਾਬਗੰਜ ਸਾਹਿਬ ਇਕ ਮੜ੍ਹੀ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ” (ਜਾਚਕ ਸਿੰਘ ਜਗਤਾਰ), ਹਜ਼ੂਰ ਸਾਹਿਬ ਜਾਣਾ ਬੰਦ ਕਰ ਦਿਉ ਉਹ ਦੁਕਾਨ ਬੰਦ ਹੋ ਜਾਏਗੀ (ਦਰਸ਼ਨ ਸਿੰਘ ਰਾਗੀ) ਆਦਿ। ਇਹ ਕੇਵਲ ਕੁਝ ਨਮੂਨੇ ਮਾਤਰ ਹਨ, ਕਾਇਂ ਰੇ ਬਕਬਾਦੁ ਲਾਇਓ।। (.ਨਾਮਦੇਵ ਜੀ ੭੧੮)  ਸਿਆਣਪ ਦਾ ਤਕਾਜ਼ਾ ਹੈ ਕਿ ਚੁੱਪ ਭਲੀ।

GURCHARANJIT SINGH LAMBA 1

ਗੁਰਚਰਨਜੀਤ ਸਿੰਘ ਲਾਂਬਾ

                                                                        editor@santsipahi.org

www.santsipahi.org; www.patshahi10.org

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button