Press ReleasePunjabTop News

ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੀ ਲੀਡਰਸ਼ਿਪ ਅੱਗੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜਨ ਦੀ ਕੀਤੀ ਅਪੀਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਵੱਲੋ ਪਾਰਟੀ ਨੂੰ ਛੱਡਣਾ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਬੁਹਤ ਵੱਡਾ ਝਟਕਾ ਲੱਗਾ ਹੈ। ਪਾਰਟੀ ਕੋਲ ਮਹਿਜ ਤਿੰਨ ਹੀ ਵਿਧਾਇਕ ਸਨ ਜਿਨ੍ਹਾਂ ਵਿਚੋਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਦੇ ਕਾਰਨਾਂ ਲਈ ਬਣਾਈ ਝੂੰਦਾ ਕਮੇਟੀ ਲਾਗੂ ਕਰਵਾਉਣ ਦੀ ਮੰਗ ਨੂੰ ਲੈਕੇ ਅਤੇ ਪਾਰਟੀ ਵਿੱਚ ਆਏ ਨਿਘਾਰ ਕਰਕੇ ਪਹਿਲਾਂ ਹੀ ਪਾਰਟੀ ਦੀਆਂ ਸਰਗਰਮੀਆਂ ਤੋ ਦੂਰੀ ਬਣਾਈ ਬੈਠੇ ਹਨ। ਦੁਆਬਾ ਤੋਂ ਇਕਲੌਤੇ ਵਿਧਾਇਕ ਦਾ ਆਪ ਵਿੱਚ ਸ਼ਾਮਿਲ ਹੋਣਾ ਸਾਬਿਤ ਕਰਦਾ ਹੈ ਕਿ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਤੋਂ ਵਰਕਰ ਮਾਯੂਸ ਹਨ ਉਥੇ ਚੁਣੇ ਹੋਏ ਨੁਮਾਇੰਦੇ ਵੀ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ।

ਰਾਜਪਾਲ ਵੱਲੋਂ ਸਮਾਂਤਰ ਮੀਟਿੰਗਾਂ ਕਰਨਾ ਸੰਘੀ ਢਾਂਚੇ ਦੀ ਭਾਵਨਾ ਦੇ ਖਿਲਾਫ: ਅਕਾਲੀ ਦਲ

ਜਥੇਦਾਰ ਵਡਾਲਾ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਜਾ ਹਲਾਤਾਂ ਦੇ ਜਰੀਏ ਸਲਾਹ ਦਿੱਤੀ ਕਿ ਜਦੋਂ ਅਸੀਂ ਲਗਾਤਾਰ ਪਿਛਲੇ ਸਮੇਂ ਦੌਰਾਨ ਬੁਹਤ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ ਜਿਸ ਦਾ ਕਾਰਨ ਸਮੁੱਚਾ ਪੰਥ ਭਲੀ ਪ੍ਰਕਾਰ ਜਾਣਦਾ ਹੈ। ਇਨ੍ਹਾਂ ਸਿੱਟਿਆਂ ਵਿਚੋਂ ਤਸਵੀਰ ਸਾਮ੍ਹਣੇ ਨਜ਼ਰ ਆਉਂਦੀ ਹੈ ਕਿ ਅਕਾਲੀ ਵਰਕਰ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਚਾਹੁੰਦੇ ਹਨ। ਡਾਕਟਰ ਸੁੱਖੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਇਸ ਗੱਲ ਦੇ ਉਪਰ ਮੋਹਰ ਲੱਗ ਗਈ ਕਿ ਲੀਡਰਸ਼ਿਪ ਬਦਲਾਅ ਨਾਲ ਹੀ ਅਕਾਲੀ ਦਲ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਕਾਇਮ ਹੋ ਸਕੇਗਾ।

ਕਈ ਅਪਰਾਧਾਂ ਵਿੱਚ ਲੋੜੀਂਦੇ ਸੁਨੀਲ ਭੰਡਾਰੀ ਉਰਫ਼ ਨਾਟਾ ਸਮੇਤ ਪੰਜ ਮੁਲਜ਼ਮਾਂ ਨੂੰ AGTF ਨੇ ਕੀਤਾ ਗ੍ਰਿਫ਼ਤਾਰ

ਜਥੇਦਾਰ ਵਡਾਲਾ ਨੇ ਇਸ ਗੱਲ ਤੇ ਜੋਰ ਦੇਕੇ ਆਖਿਆ ਕਿ ਜਦੋਂ ਸਾਡੇ ਬਜੁਰਗਾਂ , ਪੰਥ ਹਿਤੈਸ਼ੀਆਂ ਨੇ 104 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਰਗੀ ਜੁਝਾਰੂ ਜਥੇਬੰਦੀ ਬਣਾਈ ਸੀ ਤਾਂ ਓਹਨਾ ਨੂੰ ਵੱਡੀ ਉਮੀਦ ਸੀ ਕਿ ਇੱਕ ਦਿਨ ਓਹਨਾ ਵਲੋ ਪੰਥ ਅਤੇ ਪੰਜਾਬ ਲਈ ਬਣਾਈ ਪਾਰਟੀ ਯੋਗ ਅਗਵਾਈ ਕਰੇਗੀ, ਪਰ ਬੜੇ ਦੁਖੀ ਮਨ ਨਾਲ ਅੱਜ ਉਸ ਆਸ ਨੂੰ ਟੁੱਟਦਿਆਂ ਵੇਖ ਸਮੇਂ ਦੀ ਲੀਡਰਸ਼ਿਪ ਨੇ ਆਪਣਾ ਸਵਾਰਥੀਪਨ ਅਤੇ ਨਿਜਪ੍ਰਸਤਾ ਨੂੰ ਪਾਰਟੀ ਵਿਚ ਤਜੀਹ ਦਿੱਤੀ। ਜਦ ਕਿ ਉਨਾਂ ਪੰਥਕ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਗ ਦੀ ਭਾਵਨਾ ਦੇ ਨਾਲ ਕੁਰਬਾਨੀ ਦੇਣੀ ਚਾਹੀਦੀ ਸੀ।

ਪੰਜਾਬ ਕੈਬਨਿਟ ਦੀ ਹੋਈ ਮੀਟਿੰਗ, ਲੱਗੀ ਕਈ ਮਾਮਲਿਆਂ ‘ਤੇ ਮੋਹਰ

ਸਮੁੱਚੇ ਅਕਾਲੀ ਵਰਕਰਾਂ ਅਤੇ ਲੀਡਰਸ਼ਿਪ ਨੂੰ ਅਪੀਲ ਕਰਦੇ ਹੋਏ ਓਹਨਾ ਕਿਹਾ ਕਿ, ਕੋਈ ਵੀ ਵਰਕਰ ਅਤੇ ਲੀਡਰ ਅਕਾਲੀ ਦਲ ਨੂੰ ਛੱਡਣ ਦੀ ਵਜਾਏ ਇਕੱਠੇ ਹੋ ਕੇ ਪੰਥ ਦੇ ਸੁਨਹਿਰੇ ਭਵਿੱਖ ਅਤੇ ਅਕਾਲੀ ਦਲ ਵਿੱਚ ਆਈਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸੁਧਾਰ ਲਹਿਰ ਨਾਲ ਜੁੜਨ। ਲੋਕਾਂ ਦੀਆਂ ਆਸਾਂ ਅਤੇ ਆਉਣ ਵਾਲੇ ਸਮੇਂ ਦੀਆਂ ਚਨੌਤੀਆਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਨੂੰ ਪੰਜਾਬ ਅਤੇ ਪੰਥ ਦੇ ਹਿਤਾਂ ਲਈ ਸੁਹਿਰਦ, ਨੇਕ, ਇਮਾਨਦਾਰ ਅਤੇ ਸੱਚੀ-ਸੁੱਚੀ ਯੋਗ ਲੀਡਰਸ਼ਿਪ ਦੀ ਅਗਵਾਈ ਹੇਠ ਮਜ਼ਬੂਤ ਕੀਤਾ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button