ਬਿਹਾਰ : ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ‘ਤੇ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਹੁਤ ਲੋਕ ਬਣ ਗਏ ਹਨ। ਇਨ੍ਹਾਂ ਕੁਤਿਆਂ ਦੇ ਵੱਡਣ ਨਾਲ ਇਨਸਾਨ ਨੂੰ ਤੁਰੰਤ ਇਨਾਜ਼ ਦੀ ਜ਼ਰੂਰਤ ਹੁੰਦੀ ਹੈ,ਬਹਤ ਲੋਕ ਨੇ ਜੋ ਇਨਾਜ ‘ਤੇ ਧਿਆਨ ਨਹੀਂ ਦਿੰਦੇ ਪਰ ਇਹ ਗਲਤ ਹੈ। ਇਸ ਤਰ੍ਹਾਂ ਦੀ ਖ਼ਬਰ ਬਿਹਾਰ ਤੋਂ ਸਾਹਮਣੇ ਆਈ ਹੈ। ਜਿਥੇ ਕਿ ਲੱਗਭਗ 24 ਘੰਟਿਆਂ ‘ਚ ਕੁੱਤਿਆਂ ਨੇ 150 ਲੋਕਾਂ ਨੂੰ ਵੱਡਣ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਰਾਮ ਰਹੀਮ ਨੇ ਕਰ ਲਿਆ ਵੱਡਾ ਫੈਸਲਾ, ਆਹ ਸੁਣੋ ਕਿਸ ਪਾਰਟੀ ਨੂੰ ਕੀਤਾ ਖੁਸ਼? D5 Channel Punjabi
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀ ਹੀ 100 ਲੋਕ ਐਂਟੀ ਰੈਬੀਜ਼ ਦਾ ਟੀਕਾ ਲਗਾਉਣ ਸਦਰ ਹਸਪਤਾਲ ਪਹੁੰਚੇ, ਉੱਥੇ ਹੀ 50 ਤੋਂ ਵੱਧ ਲੋਕ ਕ੍ਰਿਸ਼ਣਾ ਮੈਡੀਕਲ ਕਾਲੇਜ ਐਂਡ ਹਸਪਤਾਲ (ਐੱਸ.ਕੇ.ਐੱਮ.ਸੀ.ਐੱਚ.) ਪਹੁੰਚੇ। ਇਸ ਦਰਮਿਆਨ ਲੋਕਾਂ ਦਾ ਕਹਿਣਾ ਹੈ ਕਿ ਹੁਣ ਕੱਤਿਆਂ ਦੇ ਹਮਲੇ ਦੇ ਡਰ ਕਾਰਨ ਘਰੋਂ ਬਾਹਰ ਨਿਕਲਣ ‘ਤੇ ਵੀ ਡਰ ਲਗਦਾ ਹੈ। ਉੱਥੇ ਹੀ ਲਗਾਤਾਰ ਲੋਕਾਂ ਦੇ ਪਹੁੰਚਣ ਕਾਰਨ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਅਤੇ ਸਟੋਰ ‘ਚ ਮਰੀਜ਼ਾਂ ਦੀ ਲੰਬੀ ਲਾਈਨ ਲੱਗ ਗਈ। ਇਨ੍ਹਾਂ ਪੀੜਤਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਸ ਇਲਾਕੇ ‘ਚ ਕੁਝ ਲੋਕ ਖ਼ੁਦ ਨੂੰ ਬਚਾਉਣ ਲਈ ਆਪਣੇ ਨਾਲ ਡੰਡੇ ਰੱਖਣ ਲੱਗੇ ਹਨ।
AIG ਨੇ ਮਹਿਲਾ ਦੇ ਜੜੇ ਥੱਪੜ, ਕੈਮਰੇ ‘ਚ ਕੈਦ ਹੋਈ ਕਰਤੂਤ, ਰੋਂਦੀ ਰਹੀ ਮਹਿਲਾ D5 Channel Punjabi
ਇਸ ਮਾਮਲੇ ‘ਚ ਜ਼ਿਲ੍ਹਾ ਪਸ਼ੂ-ਪਾਲਨ ਅਧਿਕਾਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੁੱਤਿਆਂ ਦੇ ਸਰੀਰ ਦਾ ਤਾਪਮਾਨ ਮੌਸਮ ਦੇ ਤਾਪਮਾਨ ਨਾਲੋਂ 5 ਡਿਗਰੀ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਅਚਾਨਕ ਤਾਪਮਾਨ ‘ਚ ਵਾਧਾ ਹੋਣ ਕਾਰਨ ਕੁੱਤੇ ਹਮਲਾਵਰ ਹੋ ਜਾਦੇ ਹਨ। ਉੱਥੇ ਹੀ ਹੋਲੀ ‘ਤੇ ਲੋਕ ਕੁੱਤਿਆਂ ਨੂੰ ਰੰਗ ਲਗਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਪੱਥਰ ਮਾਰਦੇ ਹਨ ਜਿਸ ਕਾਰਨ ਉਹ ਹਮਲਾਵਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਹ ਲੋਕਾਂ ਨੂੰ ਵੱਡਣ ਲਗਦੇ ਹਨ। ਇਸੇ ਦੌਰਾਨ ਮੁਜ਼ੱਫਰਪੁਰ ਨਗਰ ਨਿਗਮ ਨੇ ਜ਼ਿਲ੍ਹੇ ਵਿਚ ਆਵਾਰਾ ਕੁੱਤਿਆਂ ਨੂੰ ਫੜਨ ਲਈ ਮਾਹਿਰਾਂ ਦੀ ਟੀਮ ਨਿਯੁਕਤ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.