ਚੰਡੀਗੜ੍ਹ: ਸਾਬਕਾ MP ਸਿਮਰਨਜੀਤ ਸਿੰਘ ਮਾਨ ਦਾ MP ਕੰਗਨਾ ਰਣੌਤ ‘ਤੇ ਇਕ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕੀ ਕੰਗਨਾ ਰਣੌਤ ਨੂੰ ਰੇਪ ਦਾ ਕਾਫ਼ੀ ਤਜ਼ਰਬਾ ਹੈ। ਸਿਮਰਨਜੀਤ ਮਾਨ ਨੇ ਕਿਹਾ ਉਨ੍ਹਾਂ ਨੂੰ ਪੁੱਛੋ ਰੇਪ ਕਿਵੇਂ ਹੁੰਦਾ ਹੈ। ਆਪਣੇ ਇਸ ਬਿਆਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਕਾਫੀ ਸੁਰਖੀਆਂ ਵਿਚ ਆ ਗਏ ਹਨ। ਦੱਸ ਦੇਈਏ ਕਿ ਇਕ ਨੀਜੀ ਚੈਨਲ ਨਾਲ ਇੰਟਰਵਿਊ ਦੌਰਾਨ MP ਕੰਗਨਾ ਰਣੌਤ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਅਤੇ ਓਥੇ ਲੋਕਾਂ ਨੂੰ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ।
ਪੰਜਾਬ ਕੈਬਨਿਟ ਮੀਟਿੰਗ ਵਿਚ ਲੱਗੀ ਇਨ੍ਹਾਂ ਫੈਸਲਿਆਂ ‘ਤੇ ਮੋਹਰ
ਜਿਸ ਤੋਂ ਬਾਅਦ ਕੰਗਨਾ ਰਣੌਤ ਦਾ ਇਹ ਬਿਆਨ ਸੁਰਖੀਆਂ ਵਿੱਚ ਸੀ, ਸਾਰੇ ਇਸ ਦੀ ਨਿਖੇਧੀ ਕਰ ਰਹੇ ਸਨ। ਹਲਾਂਕਿ BJP ਵੱਲੋਂ ਵੀ ਕੰਗਨਾ ਨੂੰ ਤਲਬ ਕੀਤਾ ਗਿਆ ਅਤੇ ਨਰਾਜ਼ਗੀ ਜ਼ਾਹਰ ਕੀਤੀ ਗਈ ਕਿ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਅਸਲ ‘ਚ ਇਹ ਵੀਡੀਓ X ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੰਗਨਾ ਰਣੌਤ ਨੂੰ ਚੱਪਲਾਂ ਨਾਲ ਮਾਰਨ ਅਤੇ ਉਸਦਾ ਸਿਰ ਕਲਮ ਕਰਨ ਦੀ ਧਮਕੀ ਮਿਲ ਰਹੀ ਹੈ।
What is happening in our nation? People are openly threatening the life of BJP MP and Bollywood actress simply for portraying India’s history. Is it wrong to tell the story of the Iron Lady of India, who is celebrated as one of the country’s strongest… pic.twitter.com/w1QWJhAkG3
— Rahul Chauhan (@RahulCh9290) August 26, 2024
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.