IndiaTop News

ਈ-ਟੈਂਡਰਿੰਗ ਦਾ ਵਿਰੋਧ ਕਰ ਰਹੇ ਸਰਪੰਚਾਂ ਖਿਲਾਫ਼ FIR ਦਰਜ

FIR filed against sarpanches opposing e-tendering

ਚੰਡੀਗੜ੍ਹ: ਪੰਚਕੂਲਾ ਪੁਲਿਸ ਨੇ ਹਰਿਆਣਾ ਦੇ ਲੱਗਭੱਗ 4000 ਸਰਪੰਚਾਂ ਖਿਲਾਫ਼ 10 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਰਪੰਚ ਈ-ਟੈਂਡਰਿੰਗ ਦਾ ਵਿਰੋਧ ਕਰਨ ਲਈ ਪੰਚਕੂਲਾ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਾ ਪਾਉਣ ਜਾ ਰਹੇਂ ਸੀ ‘ਤੇ ਪੁਲਿਸ ਨੇ ਇਨ੍ਹਾਂ ਨੂੰ ਰੋਕੀਆ ਤਾ ਪ੍ਰਦਸ਼ਨਕਾਰੀਆਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ‘ਤੇ ਪੁਲਿਸ ਦੁਆਰਾ ਲਾਠੀਚਾਰਜ ਕੀਤਾ ਗਿਆ ਜਿਸ ‘ਚ 100 ਤੋਂ ਵੱਧ ਸਰਪੰਚ ਜ਼ਖਮੀ ਹੋ ਗਏ। ਇਸ ਤੋਂ ਬਾਅਦ ਸਰਪੰਚਾਂ ਨੇ ਵੀ ਚੰਡੀਗੜ੍ਹ-ਪੰਚਕੂਲਾ ਸਰਹੱਦ ‘ਤੇ ਪੱਕਾ ਧਰਨਾ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤਾ।

Ajnala Clash : ਧਰਨਿਆਂ ‘ਚ ‘ਸ਼ਬਦ ਗੁਰੂ’ ਲੈਕੇ ਜਾਣ ‘ਤੇ ਰੋਕ? Jathedar Harpreet Singh ਨੇ ਲਿਆ ਵੱਡਾ ਫ਼ੈਸਲਾ!

ਬੀਤੇ ਦਿਨ ਈ-ਟੈਂਡਰਿੰਗ ਦਾ ਵਿਰੋਧ ਕਰਨ ਲਈ ਸੂਬੇ ਭਰ ਦੇ ਸਰਪੰਚ 3 ਵਜੇ ਦੇ ਕਰੀਬ ਹਾਊਸਿੰਗ ਚੌਕ ਬਾਰਡਰ ’ਤੇ ਪਹੁੰਚੇ, ਜਿੱਥੇ ਉਹਨਾਂ ਦੇ ਚੰਡੀਗੜ੍ਹ ਕੂਚ ਦੌਰਾਨ ਸਰਪੰਚਾਂ ਅਤੇ ਪੁਲੀਸ ਵਿਚਾਲੇ ਜ਼ਬਰਦਸਤ ਝੜਪ ਹੋਈ। ਇਸ ਝੜਪ ਵਿਚ ਕਈ ਸਰਪੰਚ ਜ਼ਖਮੀ ਵੀ ਹੋਏ ਸਨ। ਪੁਲਿਸ ਵੱਲੋਂ ਇਨ੍ਹਾਂ ‘ਤੇ 147/148/149/323/332/353/325/186/188/283 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਥੇ ਹੀ ਈ-ਟੈਂਡਰਿੰਗ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆ ਕਿਹਾ ਕਿ ਇਸ ਨਵੀਂ ਪ੍ਰਣਾਲੀ ਨਾਲ ਪਿੰਡਾਂ ਵਿਚ ਵਿਕਾਸ ਕਾਰਜ ਨਿਰਵਿਘਨ ਹੋਣਗੇ ਅਤੇ ਪਾਰਦਰਸ਼ਤਾ ਵੀ ਆਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button