ਲਖਨਊ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਖਿਲਾਫ਼ ਸੁਸ਼ਾਂਤ ਗੋਲਫ ਸਿਟੀ ਨੂੰ ਲੈਕੇ ਲਖਨਊ ਦੇ ਪੁਲਿਸ ਸਟੇਸ਼ਨ ‘ਚ ਗੈਰ-ਜ਼ਮਾਨਤੀ ਧਾਰਾ 409 ਦੇ ਤਹਿਤ ਐੱਫ.ਆਈ.ਆਰ. ਦਰਜ ਹੋਈ ਹੈ। ਇਹ FIR ਕਿਰੀਟ ਜਸਵੰਤ ਸ਼ਾਹ ਨਾਮ ਦੇ ਵਿਆਕਤੀ ਨੇ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਸ ਲਿਮਟਿਡ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ, ਡਾਇਰੈਕਟਰ ਮਹੇਸ਼ ਤੁਲਸਿਆਨੀ ਅਤੇ ਬ੍ਰਾਂਡ ਅੰਬੈਸਡਰ ਗੌਰੀ ਖਾਨ ਦੇ ਖਿਲਾਫ ਦਰਜ਼ ਕਰਵਾਈ ਹੈ। ਉਸ ਵਿਆਕਤੀ ਨੇ ਬ੍ਰਾਂਡ ਅੰਬੈਸਡਰ ਗੌਰੀ ਖਾਨ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸੁਸ਼ਾਂਤ ਗੋਲਫ ਸਿਟੀ ਇਲਾਕੇ ਦੇ ਤੁਲਸਿਆਨੀ ਗੋਲਫ ਵਿਊ ਵਿੱਚ ਇੱਕ ਫਲੈਟ ਖਰੀਦਿਆ ਸੀ।ਜਿਸ ਦੀ ਕੀਮਤ 86 ਲੱਖ ਦੇ ਕਰੀਬ ਸੀ।
Congress ਹਾਈਕਮਾਨ ਨੇ ਪਾਈ ਧੱਕ, Navjot Sidhu ਲਈ ਵੱਡੀ ਜ਼ਿੰਮੇਵਾਰੀ ਤਹਿ! ਦਿੱਲੀ ’ਚ Kejriwal ਨੂੰ ਇਕ ਹੋਰ ਝਟਕਾ!
ਉਸ ਵਿਆਕਤੀ ਦਾ ਕਹਿਣਾ ਹੈ ਕਿ ਉਹ ਅਗਸਤ 2015 ‘ਚ ਸੁਸ਼ਾਂਤ ਗੋਲਫ ਸਿਟੀ ਸਥਿਤ ਦਫਤਰ ਆਇਆ ਤੇ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ ਅਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਨੂੰ ਮਿਲਿਆ ‘ਤੇ ਫਲੈਟ ਦੀ ਪੂਰੀ ਗੱਲਬਾਤ ਕਰਕੇ ਉਨ੍ਹਾਂ ਨੇ ਪੈਸੇ ਵੀ ਦਿੱਤੇ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਫਲੈਟ 2016 ਤੱਕ ਮਿਲ ਜਾਵੇਗਾ। ਪਰ ਉਸ ਤੋ ਪੈਸੇ ਲਏ ਜਾਣ ਦੇ ਬਾਅਦ ਵੀ ਉਸ ਨੂੰ ਫਲੈਟ ਨਹੀਂ ਦਿੱਤਾ ਗਿਆ। ਜਾਣਕਾਰੀ ਦੌਰਾਨ ਪਤਾ ਲੱਗਾ ਕਿ ਉਸ ਵਿਆਕਤੀ ਨੇ ਜੋ ਫਲੈਟ ਬੁੱਕ ਕਰਵਾਇਆ ਸੀ, ਉਹ ਕਿਸੇ ਹੋਰ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਗੌਰੀ ਖਾਨ ਸਮੇਤ ਤਿੰਨ ਲੋਕਾਂ ਖਿਲਾਫ ਸ਼ਿਕਾਇਤ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.