ਰਾਜਸਥਾਨ : ਆਪਣੀ ਹੀ ਗੁਰੂਕੁਲ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਜ਼ਿੰਦਗੀ ਦੇ ਆਖਰੀ ਸਾਹ ਤੱਕ ਜੇਲ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਆਖਿਰਕਾਰ ਜ਼ਮਾਨਤ ਮਿਲ ਗਈ। ਆਸਾਰਾਮ ਨੂੰ ਸਾਲ 2013 ‘ਚ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਆਸਾਰਾਮ ਨੇ ਜੋਧਪੁਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਈ ਜ਼ਮਾਨਤ ਅਰਜ਼ੀਆਂ ਪੇਸ਼ ਕੀਤੀਆਂ, ਪਰ ਕਿਤੇ ਵੀ ਰਾਹਤ ਨਹੀਂ ਮਿਲੀ। ਆਖ਼ਰਕਾਰ ਹਾਈ ਕੋਰਟ ਦੇ ਜਸਟਿਸ ਕੁਲਦੀਪ ਮਾਥੁਰ ਦੀ ਅਦਾਲਤ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਆਸਾਰਾਮ ਹੋਰ ਮਾਮਲਿਆਂ ‘ਚ ਸਜ਼ਾ ਹੋਣ ਕਾਰਨ ਫਿਲਹਾਲ ਜੇਲ ਤੋਂ ਬਾਹਰ ਨਹੀਂ ਆ ਸਕਣਗੇ।
Simarjit Bains ਦਾ ਸਿਆਸੀ ਧਮਾਕਾ! CM Mann ’ਤੇ ਹੋਵੇਗੀ ਕਾਰਵਾਈ? ਵੇਖੋ! | D5 Channel Punjabi
ਵਕੀਲ ਨੀਲਕਮਲ ਬੋਹਰਾ ਅਤੇ ਗੋਕੁਲੇਸ਼ ਬੋਹਰਾ ਨੇ ਅਦਾਲਤ ਵਿੱਚ ਆਸਾਰਾਮ ਦਾ ਪੱਖ ਪੇਸ਼ ਕੀਤਾ। ਦੱਸ ਦੇਈਏ ਕਿ ਆਸਾਰਾਮ ਨੂੰ ਬ.ਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗਾਂਧੀਨਗਰ ਦੀ ਇੱਕ ਅਦਾਲਤ ਨੇ ਇਸ ਸਾਲ ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ ਖਿਲਾਫ ਸਾਲ 2013 ‘ਚ ਬ.ਲਾਤਕਾਰ ਦਾ ਇਹ ਮਾਮਲਾ ਦਰਜ ਹੋਇਆ ਸੀ। ਹਾਲਾਂਕਿ ਪੀੜਤਾ ਦਾ ਬਲਾਤਕਾਰ 2001 ਤੋਂ 2006 ਦਰਮਿਆਨ ਹੋਇਆ ਸੀ।
ਮਜ਼ਦੂਰ ਦਿਵਸ ਦਾ ਸੱਚ, ਸੜਕਾਂ ‘ਤੇ ਉੱਤਰੇ ਮਜ਼ਦੂਰ | D5 Channel Punjabi | Faridkot News | Labour Day
ਪੀੜਤਾ ਦੀ ਭੈਣ ਨੇ ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖਿਲਾਫ ਵੀ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਨਰਾਇਣ ਸਾਈਂ ਨੂੰ ਅਪ੍ਰੈਲ 2019 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਸ ਮਾਮਲੇ ਵਿੱਚ ਆਸਾਰਾਮ ਨੂੰ ਸਜ਼ਾ ਸੁਣਾਈ ਗਈ ਹੈ, 2013 ਵਿੱਚ ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ FIR ਦਰਜ ਕੀਤੀ ਗਈ ਸੀ। ਐਫਆਈਆਰ ਮੁਤਾਬਕ ਪੀੜਤ ਔਰਤ ਨਾਲ 2001 ਤੋਂ 2006 ਦਰਮਿਆਨ ਅਹਿਮਦਾਬਾਦ ਸ਼ਹਿਰ ਦੇ ਬਾਹਰ ਇੱਕ ਆਸ਼ਰਮ ਵਿੱਚ ਕਈ ਵਾਰ ਬਲਾਤਕਾਰ ਕੀਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.