Breaking NewsPunjabTop News

FCI ਭ੍ਰਿਸ਼ਟਾਚਾਰ ਕੇਸ : 9 ਅਧਿਕਾਰੀਆਂ ਤੇ 8 ਰਾਈਸ ਮਿੱਲ ਮਾਲਕਾਂ ਨੂੰ 6 ਮਹੀਨਿਆਂ ਤੋਂ 3 ਸਾਲ ਤੱਕ ਕੈਦ, ਜੁਰਮਾਨਾ ਵੀ

9 ਅਧਿਕਾਰੀਆਂ ਤੇ 8 ਰਾਈਸ ਮਿੱਲ ਮਾਲਕਾਂ ਨੂੰ 6 ਮਹੀਨਿਆਂ ਤੋਂ 3 ਸਾਲ ਤੱਕ ਕੈਦ, ਜੁਰਮਾਨਾ ਵੀ
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫਸੀਆਈ) ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 6 ਮਹੀਨਿਆਂ ਤੋਂ 3 ਸਾਲ ਤੱਕ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲੇ ਫਰੀਦਕੋਟ ਜ਼ਿਲ੍ਹਾ ਦਫ਼ਤਰ ਅਧੀਨ ਨਿਹਾਲ ਸਿੰਘ ਵਾਲਾ ਅਤੇ ਮੁਕਤਸਰ ਕੇਂਦਰਾਂ ਨਾਲ ਸਬੰਧਤ ਹਨ। ਦੋਸ਼ੀਆਂ ਵਿੱਚ ਐੱਫਸੀਆਈ ਦੇ 9 ਸਰਕਾਰੀ ਅਧਿਕਾਰੀ ਅਤੇ 8 ਰਾਈਸ ਮਿੱਲ ਮਾਲਕ ਸ਼ਾਮਲ ਹਨ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਕੈਦ ਦੀ ਸਜ਼ਾ ਦੇ ਨਾਲ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਜੁਰਮਾਨਾ ਵੀ ਕੀਤਾ ਹੈ।
ਸੀਬੀਆਈ ਜਾਂਚ ਅਨੁਸਾਰ ਸਾਲ 2004-05 ਦੇ ਝੋਨੇ-ਚੌਲ ਖ਼ਰੀਦ ਸੀਜ਼ਨ ਦੌਰਾਨ ਐੱਫਸੀਆਈ ਦੇ ਕੁਝ ਅਧਿਕਾਰੀਆਂ ਨੇ ਨਿੱਜੀ ਰਾਈਸ ਮਿੱਲ ਮਾਲਕਾਂ ਨਾਲ ਮਿਲੀਭੁਗਤ ਕਰਕੇ ਨਿਰਧਾਰਤ ਮਾਪਦੰਡਾਂ ਤੋਂ ਘਟੀਆ ਗੁਣਵੱਤਾ ਵਾਲੇ ਚੌਲ ਸਰਕਾਰੀ ਗੁਦਾਮਾਂ ਵਿੱਚ ਸਵੀਕਾਰ ਕੀਤੇ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਿਆ।
ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 420 (ਧੋਖਾਧੜੀ), 120-ਬੀ (ਅਪਰਾਧਿਕ ਸਾਜ਼ਿਸ਼) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਤਹਿਤ ਦੋਸ਼ੀ ਕਰਾਰ ਦਿੱਤਾ। ਇਸ ਕੇਸ ਵਿੱਚ ਸੀਬੀਆਈ ਦੀ ਪੱਖੋਂ ਸਰਕਾਰੀ ਵਕੀਲ ਅਨਮੋਲ ਨਾਰੰਗ ਨੇ ਪੈਰਵੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button