ਅੰਮ੍ਰਿਤਸਰ: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਕਿਸਾਨ ਜੱਥੇਬੰਦਿਆਂ ਵੱਲੋਂ ਅੱਜ ਆਲ ਇੰਡੀਆ ਪੱਧਰ ਤੇ ਮੋਦੀ ਸਰਕਾਰ ਦੇ ਅਰਥੀ ਫੁੱਕ ਮੁਜਾਹਿਰੇ ਕੀਤੇ ਜਾਣਗੇ। ਇਸ ਤੋਂ ਇਲਾਵਾ ਸ਼ੁਭਾਸ਼ ਕਵਿ ਰਾਜ ਅਤੇ ਹੋਰ ਅਫ਼ਸਰਾਂ ਜਿਨ੍ਹਾਂ ਨੇ ਕਿਸਾਨਾਂ ਨੂੰ ਬਾਰਡਰ ਪਾਰ ਕਰਨ ਸਮੇਂ ਤਸ਼ਦਦ ਢਾਏ। ਉਹਨਾਂ ਅਫ਼ਸਰਾਂ ਦਾ ਇਹ ਕਹਿ ਕੇ ਸਨਮਾਨ ਕੀਤਾ ਜਾ ਰਿਹਾ ਕੀ ਉਹ ਕਿਸਾਨਾਂ ਨੂੰ ਰੋਕਣ ‘ਚ ਕਾਮਯਾਬ ਰਹੇ। ਸਰਵਨ ਪੰਧੇਰ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਰੁਧ ਪਾਰਲੀਮੈਂਟ ‘ਚ ਆਵਾਜ਼ ਚੁੱਕਣ।
ਹਿਮਾਚਲ CM ਸੁੱਖੂ ਦੀ ਹਾਈ ਲੈਵਲ ਮੀਟਿੰਗ, ਡਿਪਟੀ ਕਮਿਸ਼ਨਰ ਨੂੰ ਹਦਾਇਤਾਂ, ਭਾਰੀ ਮੀਂਹ ਦੀ ਸੰਭਾਵਨਾ
1947 ਵੇਲੇ ਜਿਵੇਂ ਜਨਰਲ ਡਾਇਰ ਦਾ ਸਨਮਾਨ ਕੀਤਾ ਗਿਆ ਸੀ। ਹੁਣ ਉਸੀ ਤਰ੍ਹਾਂ ਸਰਕਾਰ ਕਿਸਾਨਾਂ ‘ਤੇ ਜੁਲਮ ਢਾਉਣ ਵਾਲੀਆਂ ਨੂੰ ਸਨਮਾਨਿਤ ਕਰ ਰਹੀ ਹੈ। ਇਸ ਦੇ ਨਾਲ ਹੀ ਪੰਧੈਰ ਨੇ ਕਿਹਾ ਕਿ ਵਿਰੋਧੀ ਧਿਰ ਲਗਾਤਾਰ ਪਾਰਲੀਮੈਂਟ ਵਿਚ MSP ਨੂੰ ਲੀਗਲ ਗਾਂਰਟੀ ਬਣਾਉਣ ਲਈ ਸਰਕਾਰ ਨੂੰ ਬੇਵਸ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਹਕੀਕੀ ਤੇ ਹੱਕੀ ਮੰਗਾਂ ਮੰਨਣ ਨਹੀਂ ਲਈਆਂ ਜਾਂਦੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.