Breaking NewsD5 specialInternationalNewsTop News

Facebook ਨੇ ਕੰਪਨੀ ਨੂੰ ਦਿੱਤਾ ਨਵਾਂ ਨਾਮ

ਵਾਸ਼ਿੰਗਟਨ : ਸੋਸ਼ਲ ਮੀਡੀਆ ਪਲੇਟਫਾਰਮ Facebook ਨੇ ਆਖ਼ਿਰਕਾਰ ਆਪਣੀ ਕੰਪਨੀ ਦਾ ਨਾਮ ਬਦਲ ਦਿੱਤਾ ਹੈ। ਹੁਣ Facebook ਨੂੰ ਨਵੇਂ ਨਾਮ ‘Meta’ ਨਾਲ ਜਾਣਿਆ ਜਾਵੇਗਾ। 17 ਸਾਲ ਬਾਅਦ ਨਾਮ ‘ਚ ਬਦਲਾਅ ਦੀ ਜਾਣਕਾਰੀ ਕੰਪਨੀ ਨੇ ਆਪਣੇ ਆਧਿਕਾਰਿਕ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਮੇਟਾ’ (Meta) ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਰਿਪੋਰਟ ਆ ਰਹੀ ਸੀ ਕਿ ਫੇਸਬੁੱਕ ਇਕ ਨਵੇਂ ਨਾਂ ਨਾਲ ਰੀਬ੍ਰਾਂਡ ਕਰਨ ਦੀ ਪਲੈਨਿੰਗ ਬਣਾ ਰਿਹਾ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਸੀ ਕਿ ਕੰਪਨੀ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਤੋਂ ਅਗੇ ਵਧ ਕੇ ‘ਮੇਟਾਵਰਸ ਕੰਪਨੀ’ ਬਣੇਗਾ ਅਤੇ ”ਐਮਬਾਈਡੇਡ ਇੰਟਰਨੈੱਟ’ ‘ਤੇ ਕੰਮ ਕਰੇਗਾ ਜਿਸ ‘ਚ ਅਸਲ ਅਤੇ ਵਰਚੁਅਲ ਦੁਨੀਆ ਦਾ ਮੇਲ ਪਹਿਲੇ ਤੋਂ ਕਾਫੀ ਜ਼ਿਆਦਾ ਹੋਵੇਗਾ।

Kisan Bill 2020 : ਰਾਜੇਵਾਲ ਨੇ ਸੁਣਾਈ ਅਜਿਹੀ ਖਬਰ, ਦਿੱਤਾ ਮੋਦੀ ਨੂੰ ਵੱਡਾ ਝਟਕਾ || D5 Channel Punjabi

ਫੇਸਬੁੱਕ ਦੇ ਸਾਬਕਾ ਸਿਵਿਕ ਇੰਟੀਗ੍ਰਿਟੀ ਚੀਫ, ਸਮਿਧ ਚੱਕਰਵਰਤੀ ਨੇ ਕੰਪਨੀ ਨੂੰ ‘ਮੇਟਾ’ ਨਾਂ ਦਾ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ ਫੇਸਬੁੱਕ ਨੇ 2005 ‘ਚ ਵੀ ਕੁਝ ਅਜਿਹਾ ਹੀ ਕੀਤਾ ਸੀ ਜਦ ਉਸ ਨੇ ਆਪਣਾ ਨਾਂ TheFacebook ਤੋਂ ਬਦਲ ਕੇ Facebook ਕਰ ਦਿੱਤਾ ਸੀ। ਦੁਨੀਆ ਭਰ ‘ਚ ਫੇਸਬੁੱਕ ਦਾ ਇਸਤੇਮਾਲ 3 ਅਰਬ ਤੋਂ ਜ਼ਿਆਦਾ ਲੋਕ ਕਰਦੇ ਹਨ। ਉਥੇ, ਭਾਰਤ ‘ਚ ਫੇਸਬੁੱਕ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 41 ਕਰੋੜ ਹੈ।

Khabran Da Sira🔴LIVE : ਪੁਲਿਸ ਨੇ ਹਟਾਏ ਬੈਰੀਕੇਡ, ਬਾਰਡਰ ਖਾਲੀ ! RSS ਕਿਸਾਨੀ ਸੰਘਰਸ਼ ਨੂੰ ਕਰ ਰਹੀ ਹੈ ਬਦਨਾਮ

ਫੇਸਬੁੱਕ ਅਤੇ ਹੋਰ ਵੱਡੀਆਂ ਕੰਪਨੀਆਂ ਲਈ ‘ਮੇਟਾਵਰਸ’ ਉਤਸ਼ਾਹਜਨਕ ਹੈ ਕਿਉਂਕਿ ਇਸ ਨਾਲ ਨਵੇਂ ਬਜ਼ਾਰਾਂ, ਨਵੇਂ ਤਰ੍ਹਾਂ ਦੇ ਸੋਸ਼ਲ ਨੈੱਟਵਰਕਾਂ, ਨਵੇਂ ਉਪਭੋਗਤਾਵਾਂ ਇਲੈਕਟ੍ਰਾਨਿਕਸ ਅਤੇ ਨਵੇਂ ਪੇਟੈਂਟ ਲਈ ਮੌਕੇ ਪੈਦਾ ਹੁੰਦੇ ਹਨ। ਫੇਸਬੁੱਕ ਨੇ ਇਹ ਨਾਂ ਉਸ ਵੇਲੇ ਬਦਲਿਆ ਹੈ ਜਦ ਕੰਪਨੀ ‘ਤੇ ਕਈ ਦੇਸ਼ਾਂ ‘ਚ ਆਨਲਾਈਨ ਸੁਰੱਖਿਆ, ਭੜਕਾਊ ਕੰਟੈਂਟ ਨੂੰ ਨਾ ਰੋਕਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਭਾਰਤ ਸਰਕਾਰ ਨੇ ਵੀ ਫੇਸਬੁੱਕ ਨੂੰ ਚਿੱਠੀ ਲਿਖ ਕੇ ਸੋਸ਼ਲ ਮੀਡੀਆ ਕੰਪਨੀ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਐਲਗੋਰੀਦਮ ਅਤੇ ਪ੍ਰਕਿਰਿਆਵਾਂ ਦਾ ਵੇਰਵਾ ਮੰਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button