InternationalBreaking NewsD5 specialNewsTop News

Elon Musk ਨੇ ਰੱਦ ਕੀਤੀ ਟਵੀਟਰ ਡੀਲ ?

ਅਮਰੀਕਾ: ਐਲਨ ਮਸਕ ਦੁਨੀਆ ਦੇ ਅਮੀਰਾਂ ਦੀ ਲਿਸਟ ‘ਚ ਸੱਬ ਤੋਂ ਪਹਿਲੇ ਨੰਬਰ ਉੱਤੇ ਹਨ।ਹਾਲ ਹੀ ‘ਚ ਐਲਨ ਮਸਕ ਵੱਲੋਂ ਟਵੀਟਰ ਨੂੰ ਖਰੀਦਣ ਦੀ ਡੀਲ ਹੋਈ ਸੀ ਪਰ ਸੀਈਓ ਐਲਨ ਮਸਕ ਦਾ ਇੰਟਰਨੈੱਟ ਮੀਡੀਆ ਕੰਪਨੀ ਟਵਿਟਰ ਨੂੰ 44 ਅਰਬ ਡਾਲਰ ’ਚ ਖਰੀਦਣ ਵਾਲਾ ਸੌਦਾ ਸੰਕਟ ’ਚ ਆ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਵਾਸ਼ਿੰਗਟਨ ਪੋਸਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਸਕ ਵੱਲੋਂ ਪੈਸਾ ਇਕੱਠਾ ਕਰਨ ਸਬੰਧੀ ਗੱਲਬਾਤ ਰੋਕ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਮਸਕ ਇਕੱਲਾ ਟਵਿਟਰ ਨੂੰ ਖਰੀਦਣ ਦੇ ਸਮਰੱਥ ਨਹੀਂ ਹੈ। ਮਸਕ ਨੇ ਲੈਰੀ ਐਲੀਸਨ, ਵੇਂਚਰ ਕੈਪੀਟਲ ਕੰਪਨੀ ਤੇ ਡ੍ਰੈਸਨ ਹੋਰੋਵਿਤਜ਼, ਕ੍ਰਿਪਟੋ ਐਕਸਚੇਂਜ ਬਿਨਾਂਸ ਤੇ ਕਤਰ ਦੀ ਸਰਕਾਰੀ ਨਿਵੇਸ਼ ਕੰਪਨੀ ਨੂੰ ਉਸਦੇ ਸੌਦੇ ’ਚ ਨਿਵੇਸ਼ ਕਰਨ ਲਈ ਕਿਹਾ ਸੀ।

Jalandhar Spa : ਬੰਦ ਕਮਰੇ ‘ਚ ਪਿਆ ਛਾਪਾ, ਮੁੰਡੇ ਕਰਾ ਰਹੇ ਸੀ ਕੁੜੀਆਂ ਤੋਂ ਮਾਲਿਸ਼ਾਂ! | D5 Channel Punjabi

ਦੂਜੇ ਪਾਸੇ, ਵਕੀਲ ਨੇ ਅੱਗੇ ਕਿਹਾ ਕਿ ਟਵਿੱਟਰ ਨੇ ਐਲਨ ਮਸਕ ਨਾਲ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਹੈ। ਮਸਕ ਦੇ ਵਕੀਲ ਨੇ ਅੱਗੇ ਕਿਹਾ ਕਿ ਟਵਿੱਟਰ ਕੰਪਨੀ ਨੇ ਐਲਨ ਮਸਕ ਨੂੰ ਗਲਤ ਅਤੇ ਗੁੰਮਰਾਹਕੁੰਨ ਪੇਸ਼ਕਾਰੀ ਦਿੱਤੀ ਅਤੇ ਐਲਨ ਮਸਕ ਨੇ ਰਲੇਵੇਂ ਦੇ ਸਮਝੌਤੇ ਦੇ ਸਮੇਂ ਕੰਪਨੀ ‘ਤੇ ਭਰੋਸਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਲਨ ਮਸਕ ਨੇ ਕਿਹਾ ਸੀ ਕਿ ਜੇਕਰ ਟਵਿਟਰ ਫਰਜ਼ੀ ਜਾਂ ਸਪੈਮ ਅਕਾਊਂਟਸ ਦੀ ਗਿਣਤੀ 5 ਫੀਸਦੀ ਤੋਂ ਘੱਟ ਨਹੀਂ ਦਿਖਾਉਂਦਾ ਤਾਂ ਉਹ ਇਸ ਪੂਰੀ ਡੀਲ ਤੋਂ ਪਿੱਛੇ ਹਟ ਜਾਵੇਗਾ।

Punjab Drugs : ਹੁਣ ਨਸ਼ੇੜੀਆਂ ਦੀ ਖੈਰ ਨਹੀਂ, ਪਿੰਡਾਂ ਦੇ ਪਿੰਡ ਹੋ ਗਏ ਇਕੱਠੇ | D5 Channel Punjabi

ਤੁਹਾਨੂੰ ਦੱਸ ਦੇਈਏ ਕਿ ਐਲਨ ਮਸਕ ਦੇ ਇਸ ਐਲਾਨ ਤੋਂ ਬਾਅਦ ਟਵਿਟਰ ਦੇ ਸ਼ੇਅਰ 6 ਫੀਸਦੀ ਤਕ ਡਿੱਗ ਗਏ। ਮਹੱਤਵਪੂਰਨ ਗੱਲ ਇਹ ਹੈ ਕਿ ਐਲਨ ਮਸਕ ਨੂੰ ਸੌਦਾ ਰੱਦ ਕਰਨ ਲਈ 1 ਬਿਲੀਅਨ ਡਾਲਰ ਦਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ। ਕਿਉਂਕਿ ਇਸ ਡੀਲ ਦੇ ਅਨੁਸਾਰ, ਦੋਵਾਂ ਧਿਰਾਂ (ਐਲਨ ਮਸਕ ਅਤੇ ਟਵਿੱਟਰ) ਵਿੱਚ ਜਿਸ ਦੀ ਤਰਫੋਂ ਇਹ ਸੌਦਾ ਰੱਦ ਹੋਵੇਗਾ, ਉਸਨੂੰ 1 ਬਿਲੀਅਨ ਦਾ ਭੁਗਤਾਨ ਅਦਾ ਕਰਨਾ ਪਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button