UncategorizedBreaking NewsD5 specialNewsPoliticsPunjab

‘ED ਮਾਮਲੇ ‘ਚ ਝੂਠ ਬੋਲਣ ‘ਤੇ ਜਨਤਾ ਤੋਂ ਮਾਫੀ ਮੰਗੇ ਕੈਪਟਨ’

ਚੰਡੀਗੜ੍ਹ  : ‘ਆਪ’ ਪੰਜਾਬ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਈਡੀ ਕੇਸ ਮਾਮਲੇ ‘ਚ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਈਡੀ ਵੱਲੋਂ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਫਿਰ ਤੋਂ ਪੇਸ਼ ਕਰਨ ਦੇ ਆਦੇਸ਼ ਨੇ ਕੈਪਟਨ ਦਾ ਝੂਠ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖਮੰਤਰੀ ਦੀ ਕੁਰਸੀ ‘ਤੇ ਬੈਠੇ ਕੈਪਟਨ ਪੰਜਾਬ ਨੂੰ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰ ‘ਤੇ ਈਡੀ ਦਾ ਕੇਸ ਨਹੀਂ ਹੈ। ਉਨ੍ਹਾਂ ਨੇ ਝੂਠ ਬੋਲਣ ਦੇ ਇਲਜ਼ਾਮ ‘ਚ ਕੈਪਟਨ ਨੂੰ ਪੰਜਾਬ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ।

ਆਹ ਮੀਟਿੰਗ ‘ਚ ਕਿਸਾਨਾਂ ਨੂੰ ਮਿਲਗੀ ਖੁਸ਼ਖ਼ਬਰੀ! ਕਿਸਾਨ ਨਵਾਂ ਸਾਲ ਮਨਾਉਣਗੇ ਘਰ?

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਕਿਸਾਨਾਂ ਦੇ ਝੂਠੇ ਹਿਤੈਸ਼ੀ ਬਣਦੇ ਹੋਏ ਉਨ੍ਹਾਂ ਦੇ ਮੁੱਦੇ ਕੇਂਦਰ ਸਰਕਾਰ ਦੇ ਕੋਲ ਚੁੱਕਣ ਦਾ ਦਾਅਵਾ ਕਰ ਚੁੱਕੇ ਹਨ ਪਰ ਬਾਅਦ ‘ਚ ਕੈਪਟਨ ਆਪਣੇ ਆਪ ਹੀ ਮੰਨ ਗਏ ਹਨ ਕਿ ਉਨ੍ਹਾਂ ਦੀ ਅੰਮਿਤ ਸ਼ਾਹ ਨਾਲ ਬੈਠਕ ਦੇ ਦੌਰਾਨ ਕੋਈ ਵੀ ਕਿਸਾਨੀ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਨਹੀਂ ਹੋਈ। ਇਸ ਨਾਲ ਆਮ ਆਦਮੀ ਪਾਰਟੀ ਦਾ ਇਹ ਦਾਅਵਾ ਸੱਚ ਹੁੰਦਾ ਹੈ ਕਿ ਕੈਪਟਨ ਅੰਮਿਤ ਸ਼ਾਹ ਦੇ ਨਾਲ ਸਿਰਫ ਆਪਣੇ ਪਰਿਵਾਰ  ਦੇ ਈਡੀ ਮਾਮਲਿਆਂ ਦੇ ਬਾਰੇ ‘ਚ ਗੱਲ ਕਰਨ ਹੀ ਗਏ ਸਨਲ਼।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button