ਲਖਨਊ : ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਅੰਸਾਰੀ ਦੇ ਦਿੱਲੀ, ਲਖਨਊ ਅਤੇ ਉੱਤਰ ਪ੍ਰਦੇਸ਼ ਦੇ ਕਰੀਬ 11 ਟਿਕਾਣਿਆਂ ‘ਤੇ ਇਹ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਨੇ ਅੰਸਾਰੀ ਅਤੇ ਉਸ ਦੇ ਕਰੀਬੀਆਂ ’ਤੇ ਵੀ ਸ਼ਿਕੰਜਾ ਕੱਸਿਆ ਹੈ।
Khabran Da Sira : PM Modi ਦੀ Punjab ਫੇਰੀ, ਖੁਸ਼ ਕੀਤੇ ਪੰਜਾਬੀ, AAP, MLA ਦੀ Viral Video ਦਾ ਸੱਚ
ਜਾਣਕਾਰੀ ਮੁਤਾਬਕ ਲਖਨਊ ਤੋਂ ਈਡੀ ਦੀ ਇਕ ਟੀਮ ਮੁਖਤਾਰ ਅੰਸਾਰੀ ਦੇ ਮੁਹੰਮਦਾਬਾਦ ਵਾਲੇ ਘਰ ’ਚ ਵੀ ਪਹੁੰਚੀ ਹੈ। ਦੱਸ ਦੇਈਏ ਕਿ ਜਿੱਥੇ-ਜਿੱਥੇ ਛਾਪੇਮਾਰੀ ਹੋ ਰਹੀ ਹੈ, ਉੱਥੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਉੱਥੇ ਹੀ ਈਡੀ ਟੀਮ ਵਿਕ੍ਰਮ ਅਗਰਹਰੀ, ਗਣੇਸ਼ ਮਿਸ਼ਰਾ, ਖਾਨ ਬਸ ਸਰਵਿਸ ਦੇ ਮਾਲਕ ਦੇ ਟਿਕਾਣਿਆਂ ’ਤੇ ਵੀ ਪਹੁੰਚੀ। ਈਡੀ ਦੀਆਂ ਕਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.