PunjabTop News

IPL ਮੈਚ ਦੌਰਾਨ ਮੋਹਾਲੀ ਦੇ PCA ਸਟੇਡੀਅਮ ਨੌਜਵਾਨ ਨੇ ਲਹਿਰਾਇਆ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਪੋਸਟਰ, ਦੇਖੋ

ਮੋਹਾਲੀ : ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਕੌਮੀ ਏਕਤਾ ਇਨਸਾਫ਼ ਮੋਰਚਾ ਨੇ ਆਪਣੇ ਸਮੂਹ ਮੈਂਬਰਾਂ ਨੂੰ 1 ਅਪ੍ਰੈਲ ਨੂੰ ਸਵੇਰੇ 11 ਵਜੇ ਵਾਈਪੀਐਸ ਚੌਂਕ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਵਾਈਪੀਐਸ ਚੌਂਕ ਵਿਖੇ ਹੋਏ ਵੱਡੇ ਇੱਕਠ ਨੇ ਮੋਹਾਲੀ ਦੇ PCB ਸਟੇਡੀਅਮ ਵੱਲ ਚਾਲੇ ਪਾਏ। ਪਰ ਪੁਲਿਸ ਚੱਲੋਂ ਇਸ ਇੱਕਠ ਨੂੰ ਰੱਸਤੇ ‘ਚ ਹੀ ਰੋਕ ਲਿਆ ਗਿਆ ਸੀ।

ਦੁਬਿਧਾ ’ਚ ਪਿਆ ਅੰਮ੍ਰਿਤਪਾਲ, ਹੁਣ ਕਰਨਾ ਪਊ ਇਕ ਪਾਸਾ! ਚਿੰਤਾ ’ਚ ਸਮਰਥਕ! D5 Channel Punjabi

ਬੰਦੀ ਸਿੱਖਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਨਾ ਭੇਜਣ ਲਈ ਮੁਹਾਲੀ ਵਿਖੇ ਆਈਪੀਐਲ ਮੈਚ ਦੌਰਾਨ ਕੌਮੀ ਏਕਤਾ ਇਨਸਾਫ਼ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਹੋਏ ਸੀ। ਉੱਥੇ ਹੀ ਦੂਜੇ ਪਾਸੇ ਮੁਹਾਲੀ ਸਟੇਡੀਅਮ ’ਚ ਇਕ ਵਿਅਕਤੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੋਸਟਰ ਫੜੀ ਨਜ਼ਰ ਆਇਆ। ਮਿਲੀ ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਸੀ। ਪਰ ਥੋੜ੍ਹੀ ਦੇਰ ਬਾਅਦ ਉਸ ਵਿਅਕਤੀ ਦਾ ਸ਼ੋਸ਼ਲ ਮੀਡੀਆ ‘ਤੇ ਬਿਆਨ ਆਉਂਦਾ ਹੈ ਕਿ ਪੁਲਿਸ ਵੱਲੋਂ ਮੇਰੇ ਤੋਂ ਕੂਝ ਪ੍ਰਸ਼ਨ ਪੁੱਛੇ ਗਏ ‘ਤੇ ਬਾਅਦ ਵਿਚ ਮੈਂ ਆਪਣੇ ਘਰ ਆ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button