Breaking NewsD5 specialNewsPoliticsPunjab

DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ

ਅੰਮ੍ਰਿਤਸਰ : ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦਾ ਮਾਮਲਾ ਇੱਕ ਫੇਰ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਸੇਖੋਂ ਨੇ ਖੁਲ੍ਹ ਕੇ ਕੈਬਨਿਟ ਮੰਤਰੀ ਆਸ਼ੂ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ। ਡੀਐਪੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਸਦੀ ਜਾਨ ਨੂੰ ਆਸੂ ਤੋਂ ਖਤਰਾ ਹੈ। ਜਿਸ ਤੇ ਹੁਣ ਕਾਂਗਰਸੀ ਲੀਡਰ ਵੀ ਖੁੱਲ੍ਹ ਕੇ ਬੋਲ ਰਹੇ ਹਨ। ਹੁਣ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡੀਐਸਪੀ ਬਲਜਿੰਦਰ ਸਿੰਘ ਸੇਖੋਂ ਨੂੰ ਜਵਾਬ ਦਿੱਤਾ ਹੈ।

DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ

ਸਿੱਧੂ ਨੇ ਸੇਖੋਂ ਤੇ ਬੋਲਦਿਆਂ ਕਿਹਾ ਹੈ ਕਿ ਡੀਐਸਪੀ ਦਾ ਦਿਮਾਗੀ ਸੰਤੁਲਨ ਖ਼ਰਾਬ ਹੋ ਗਿਆ ਹੈ। ਨਾਲ ਹੀ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਡੀਐਸਪੀ ਸੇਖੋ ਕਾਨੂੰਨ ‘ਚ ਰਹਿ ਕੇ ਆਪਣੀ ਗੱਲ ਰੱਖ ਸਕਦਾ ਸੀ ਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਹੈ ਤਾਂ ਉਹ ਡੀਜੀਪੀ ਨੂੰ ਮਿਲਣ। ਉਧਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜ਼ਲਾ ਡੀਐਪੀ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆਏ।

ਗੋਲਕ ਲੁੱਟਣ ਵਾਲਿਆਂ ਦਾ ਟੋਲਾ ਟਕਸਾਲੀ ਅਕਾਲੀ ਦਲ, ਜੀ.ਕੇ ਕੋਲ ‘ਗੋਲਕ ਚੋਰ’ ਦਾ ਸਰਟੀਫਿਕੇਟ

ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਡੀਐਪੀ ਨੂੰ ਜਾਨ ਦਾ ਖਤਰਾ ਹੈ ਤਾਂ ਉਨ੍ਹਾਂ ਹਾਇਰ ਅਥਾਰਟੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਮੁਅੱਤਲ ਡੀਐਸਪੀ ਸੇਖੋਂ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਪਹਿਲਾ ਵੀ ਬਲਵਿੰਦਰ ਸਿੰਘ ਸੇਖੋ ਨੂੰ ਸ਼ੋਸਲ ਮੀਡੀਆ ਤੇ ਕੈਬਨਿਟ ਮੰਤਰੀ ਆਸ਼ੂ ਦੇ ਖਿਲਾਫ਼ ਟਿੱਪਣੀ ਕਰਨ ਦੇ ਇਲਜ਼ਾਮ ‘ਚ ਮੁਅੱਤਲ ਕਰ ਦਿੱਤਾ ਗਿਆ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button