Breaking NewsD5 specialNewsPress ReleasePunjabTop News

Dr. Charnjit Singh Pruthi ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

ਚੰਡੀਗੜ: ਉੱਤਰੀ ਭਾਰਤ ਦੇ ਦਿਲ ਦੇ ਰੋਗਾਂ ਦੇ ਮਾਹਰ Dr. Charnjit Singh Pruthi ਨੇ ਅੱਜ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ।  ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ Dr. Pruthi ਨੇ ਇਹ ਜ਼ਿੰਮੇਵਾਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ Charanjit Singh Channi ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ Dr. Raj Kumar Verka ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਉਹ ਮੈਡੀਕਲ ਖੇਤਰ ਵਿੱਚ ਹਾਸਲ ਕੀਤੇ ਤਜਰਬੇ ਨੂੰ ਮੈਡੀਕਲ ਕੌਂਸਲ ਦੇ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਲਈ ਵਰਤਣਗੇ ਅਤੇ ਇਹ ਨਵੀਂ ਜ਼ਿੰਮੇਵਾਰੀ  ਇਮਾਨਦਾਰੀ ਅਤੇ ਪੂਰੇ ਸਮਰਪਨ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਡਾਕਟਰੀ ਪੇਸ਼ੇ ਵਿੱਚ ਉੱਚ ਕਦਰਾਂ-ਕੀਮਤਾ ਨੂੰ ਕਾਇਮ ਰੱਖਣ ਦੀ ਤਵੱਕੋ ਰੱਖਦੇ ਹਨ ਅਤੇ ਇਸ ਦਿਸ਼ਾ ਵੱਲ ਲਗਾਤਾਰ ਕੰਮ ਕਰਦੇ ਰਹਿਣਗੇ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਸੌਂਪੀ ਇਸ ਨਵੀਂ ਜ਼ਿੰਮੇਂਵਾਰੀ ’ਤੇ ਖਰਾ ਉਤਰਣ ਦੀ ਹਰ ਕੋਸ਼ਿਸ਼ ਕਰਨਗੇ। ਗੌਰਤਲਬ ਹੈ ਕਿ 2 ਦਸੰਬਰ 1953 ਨੂੰ ਲੁਧਿਆਣਾ ਜ਼ਿਲੇ ਦੇ ਜਗਰਾਉਂ ਵਿੱਚ ਜਨਮੇ Dr. Pruthi ਨੇ ਸਰਕਾਰੀ ਮੈਡੀਕਲ ਕਾਲਜ Amritsar ਤੋਂ 1977 ਵਿੱਚ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਇਸੇ ਅਦਾਰੇ ਤੋਂ 1983 ਵਿੱਚ ਐਮ.ਡੀ. ਮੈਡੀਸਨ ਦੀ ਡਿਗਰੀ ਕੀਤੀ। ਉਨਾਂ ਨੇ ਕਾਰਡੀਓਲਾਜੀ ਵਿੱਚ ਫੈਲੋਸ਼ਿਪ ਵੀ ਹਾਸਲ ਕੀਤੀ। ਪੜਾਈ ਤੋਂ ਬਾਅਦ Dr. Charnjit Singh Pruthi ਨੇ ਵੱਖ ਵੱਖ ਮੈਡੀਕਲ ਸੰਸਥਾਵਾਂ ਵਿੱਚ ਜ਼ਿੰਮੇਂਵਾਰੀ ਨਿਭਾਈ ਅਤੇ ਇਸ ਖੇਤਰ ਵਿੱਚ ਵੱਡਾ ਨਾਮੜਾ ਖੱਟਿਆ।
ਉਨਾਂ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲਿਆ। 1995 ਵਿੱਚ ਉਨਾਂ ਨੇ ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਜਲੰਧਰ ਦੇ ਨਾਂ ਹੇਠ ਉੱਤਰੀ ਭਾਰਤ ਦਾ ਪਹਿਲਾ ਓਪਨ ਹਾਰਟ ਸਰਜਰੀ ਸੈਂਟਰ ਖੋਲਿਆ। ਉਹ ਇਸ ਦੇ ਚੇਅਰਮੈਨ-ਕਮ- ਡਾਇਰੈਕਟਰ ਹਨ। ਇਸ ਵੇਲੇ ਉਹ ਕੈਪੀਟੋਲ ਹਸਪਤਾਲ ਜਲੰਧਰ ਦੇ ਚੇਅਰਮੈਨ ਵੀ ਹਨ। ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਆਈ.ਐਮ.ਏ ਦੇ ਰਾਸ਼ਟਰੀ ਉਪ ਪ੍ਰਧਾਨ Dr. Navjot Dahiya, Dr Avnish Kumar, ਡੀ.ਆਰ.ਐਮ.ਈ.ਪੰਜਾਬ ਅਤੇ ਹੋਰ ਪੀਐਸਸੀ ਮੈਂਬਰ ਜਿਨਾਂ ਵਿੱਚ Dr. Girish Sahni, ਮੀਤ ਪ੍ਰਧਾਨ Dr. Manoj Kumar Sobti, Dr.Jasmine Kaur, Dr. Surinderpal Singh, Dr. Vijay Kumar, Dr. Karamveer Goyal, Dr. Amarbir Singh, Dr. Pritpal Singh, Dr. Bhagwant Singh, Dr. Ashok Uppal, Dr. Akash Deep Aggarwal, ਰਜਿਸਟਰਾਰ, ਸ੍ਰੀ  Virender Sood, ਓ.ਐਸ.ਡੀ ਵੀ ਹਾਜ਼ਰ ਸਨ। ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ Dr. Aneja ( ਚਮੜੀ  ਰੋਗਾਂ ਦੇ ਮਾਹਰ), Dr. Harnoor Pruthi (ਕਾਰਡੀਓਲਾਜਿਸਟ ਅਤੇ ਡਾਇਰੈਕਟਰ ਕੈਪੀਟੋਲ ਹਸਪਤਾਲ), ਸ੍ਰੀ GS Siyal (ਸੀ. ਏ. ਅਤੇ ਟਰੱਸਟੀ ਅਜੀਤ ਸਮਾਚਾਰ) ਸ੍ਰੀ Jatinder Pal Pruthi (ਚੇਅਰਮੈਨ ਗਲੈਕਸੀ ਆਟੋਜੋਨ) ਸ੍ਰੀ Dhindsa ਅਤੇ ਸ੍ਰੀ Karan Lali ਵੀ ਪ੍ਰਧਾਨ ਦੇ ਨਾਲ ਮੌਜੂਦ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button