Diljit Dosanjh ਨੇ Income Tax ਦੀ ਜਾਂਚ ਦੀਆਂ ਖ਼ਬਰਾਂ ਦਾ ਖੰਡਨ ਕਰਨ ਲਈ IT ਪ੍ਰਮਾਣ ਪੱਤਰ ਕੀਤਾ ਸਾਂਝਾ
ਮੁੰਬਈ : ਪੰਜਾਬੀ ਗਾਇਕ – ਅਦਾਕਾਰ Diljit Dosanjh ਨੇ ਆਪਣੇ ਖ਼ਿਲਾਫ Income Tax ਦੀ ਜਾਂਚ ਹੋਣ ਦੀਆਂ ਖਬਰਾਂ ਦੇ ਵਿੱਚ ਵਿੱਤ ਮੰਤਰਾਲੇ ਦਾ ਪ੍ਰਮਾਣ ਪੱਤਰ ਸਾਂਝਾ ਕਰਦੇ ਹੋਏ ਕਿਹਾ ਕਿ “ਇੰਨੀ ਨਫ਼ਰਤ ਨਾ ਫੈਲਾਓ”। ਦੋਸਾਂਝ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਰਗਰਮੀ ਨਾਲ ਸਮਰਥਨ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਖਬਰਾਂ ਸਨ ਕਿ ਦੋਸਾਂਝ ਨੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾਨ ਦਿੱਤੇ ਹਨ, ਜਿਸ ਤੋਂ ਬਾਅਦ Income Tax ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ।
ਚੱਕਿਆ ਗਿਆ ਧਰਨਾ ! ਆਖਿਰ ਕੀ ਰਿਹਾ ਧਰਨਾ ਚੱਕਣ ਦਾ ਕਾਰਨ ?
ਅਦਾਕਾਰ ਨੇ ਟਵਿਟਰ ‘ਤੇ ਵੀਡੀਓ ‘ਚ ਕਿਹਾ, ‘‘ਇਸ ਤਰ੍ਹਾਂ ਦੀ ਖ਼ਬਰ ਸੀ ਕਿ ਮੇਰੀ ਫਾਊਂਨਡੇਸ਼ਨ ਕਿਸੇ ਆਗੂ ਨਾਲ ਜੁੜੀ ਹੋਈ ਹੈ। ਬਹੁਤ ਅੱਛੇ ਰਾਜੇ… ਅਜਿਹਾ ਕਰਦੇ ਰਹੋ, ਕੋਈ ਫਿਕਰ ਨਹੀਂ ਹੈ। ਜਿਨ੍ਹਾਂ ਜ਼ੋਰ ਲੱਗੇ, ਲਗਾ ਲਓ। ਅਜਿਹੇ ਲੋਕਾਂ ਦਾ ਮਕਸਦ ਅਸਲੀ ਮੁੱਦਿਆਂ ਨੂੰ ਭਟਕਾਉਣਾ ਹੈ। ਉਨ੍ਹਾਂ ਦਾ ਇਹੀ ਕੰਮ ਹੈ।’’ ਉਨ੍ਹਾਂ ਨੇ ਪੰਜਾਬੀ ‘ਚ ਬੋਲਦੇ ਹੋਏ ਵੀਡੀਓ ਵਿੱਚ ਕਿਹਾ ਹੈ, ‘‘ਉਮੀਦ ਹੈ ਕਿ ਕੋਈ ਹੱਲ ਨਿਕਲੇਗਾ ਕਿਉਂਕਿ ਅੱਜ 4 ਜਨਵਰੀ ਹੈ। ਮੈਂ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਹੈ ਅਤੇ ਸ਼ਾਂਤੀ ਲਈ ਅਪੀਲ ਕੀਤੀ ਹੈ। ਕਦੇ ਕੁੱਝ ਭੜਕਾਊ ਨਹੀਂ ਕਿਹਾ।’’ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਫਵਾਹਾਂ ਦਾ ਖੰਡਨ ਕਰਨ ਲਈ 2019 – 20 ਦੇ ਆਪਣੇ Income Tax ਰਿਟਰਨ ‘ਤੇ ਮੰਤਰਲਏ ਤੋਂ ਮਿਲੇ ‘ਪਲੈਟੀਨਮ ਸਰਟੀਫਿਕੇਟ’ ਨੂੰ ਐਤਵਾਰ ਨੂੰ ਟਵਿਟਰ ‘ਤੇ ਸਾਂਝਾ ਕੀਤਾ ਸੀ।
🔴LIVE| ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ ਰਾਤੋ-ਰਾਤ ਕੀਤਾ ਵੱਡਾ ਐਲਾਨ !
ਪ੍ਰਮਾਣ ਪੱਤਰ ‘ਚ 36 ਸਾਲਾ ਗਾਇਕ ਦੇ ਦੇਸ਼ ਉਸਾਰੀ ‘ਚ ਯੋਗਦਾਨ ਦੀ ਨਿਸ਼ਾਨਦੇਹੀ ਕੀਤਾ ਗਈ ਹੈ। ਉਨ੍ਹਾਂ ਨੇ ਪੰਜਾਬੀ ‘ਚ ਲਿਖਿਆ, ‘‘ਇਹ ਮੇਰਾ ਪਲੈਟੀਨਮ ਸਰਟੀਫਿਕੇਟ ਹੈ। ਟਵਿਟਰ ‘ਤੇ ਗੱਲ ਕਰਕੇ ਕੋਈ ਦੇਸ਼ ਭਗਤ ਨਹੀਂ ਬਣ ਜਾਂਦਾ। ਇਸ ਦੇ ਲਈ ਕੰਮ ਕਰਨਾ ਹੁੰਦਾ ਹੈ ’’ ਦੋਸਾਂਝ ਨੇ ਪਿਛਲੇ ਮਹੀਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਭਾਗ ਲਿਆ ਸੀ।
Ah Lao Fadh Lao Mera PLATINUM CERTIFICATE
“In Recognition of the Contribution Towards Building THIS GREAT NATION”
Twitter Te Beh Ke Apne Aap Nu Desh Bhakt Dasan NAAL Tusi Desh Bhakt Ni Ban Jande.. Odey Lai Kam Karna Penda..
— DILJIT DOSANJH (@diljitdosanjh) January 3, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.