Press ReleasePunjabTop News

DIG ਇੰਦਰਬੀਰ ਸਿੰਘ ਵਿਜਿਲੈਂਸ ਦੀ ਰਡਾਰ ਤੇ, 10 ਲੱਖ ਰੁਪਏ ਰਿਸ਼ਵਤ ਲੈਣ ਦੇ ਕੇਸ ਵਿਚ ਕੀਤਾ ਨਾਮਜ਼ਦ

ਚੰਡੀਗੜ੍ਹ: ਪਹਿਲਾ ਨੇਤਾ ਤੇ ਹੁਣ ਪੁਲਿਸ ਕਰਮੀ ਵਿਜਿਲੈਂਸ ਦੇ ਨਿਸ਼ਾਨੇ ਉਤੇ ਆ ਗਏ ਹਨ। ਹੁਣ ਵਿਜੀਲੈਂਸ ਨੇ ਫਿਰੋਜ਼ਪੁਰ ਦੇ ਸਾਬਕਾ ਅਤੇ ਜਲੰਧਰ ਪੀਏਪੀ ਦੇ ਮੌਜੂਦਾ DIG ਇੰਦਰਬੀਰ ਸਿੰਘ ਨੂੰ ਇਕ ਨਸ਼ਾ ਸਪਲਾਇਰ ਤੋਂ 10 ਲੱਖ ਰੁਪਏ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। DIG ਇੰਦਰਬੀਰ ਸਿੰਘ ਦੇ ਨਸ਼ਾ ਤਸਕਰ ਦਾ ਨਾਂ ਕੇਸ ਵਿਚ ਸ਼ਾਮਲ ਨਾ ਕਰਨ ਬਦਲੇ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ। ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਵਿਚ ਭਿਖੀਵਿੰਡ ਥਾਣੇ ਵਿਚ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤਾ ਗਿਆ ਸੀ।

ਟਮਾਟਰਾਂ ਵਾਲੇ ਨੇ ਮੰਗੀ ਸੁਰੱਖਿਆ, ਭਾਅ ਵਧਣ ਨਾਲ ਡਕੈਤੀ ਦਾ ਡਰ | D5 Channel Punjabi | Punjab Viral

ਵਿਜੀਲੈਂਸ ਬਿਊਰੋ ਦੇ ਐਸ ਐਸ ਪੀ ਅੰਮ੍ਰਿਤਸਰ ਰੇਂਜ ਵਰਿੰਦਰ ਸਿੰਘ ਨੇ ਦੱਸਿਆ ਕਿ ਇੰਦਰਬੀਰ ਸਿੰਘ ਨੂੰ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ। ਪਿਛਲੇ 20 ਜੂਨ ਨੂੰ ਭਿਖੀਵਿੰਡ ਥਾਣੇ ਵਿਚ ਸੁਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਜਿਸ ਕੋਲੋਂ 900 ਗ੍ਰਾਮ ਅਫੀਮ ਬਰਾਮਦ ਹੋਈ ਸੀ। ਕੇਸ ਵਿਚ ਪਿਸ਼ੋਰਾ ਸਿੰਘ, ਨਿਸ਼ਾਨ ਸਿੰਘ, ਹੀਰਾ ਸਿੰਘ, ਡੀ ਐਸ ਪੀ ਲਖਬੀਰ ਸਿੰਘ ਤੇ ਹੈਡ ਕਾਂਸਟੇਬਲ ਰਸ਼ਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਕੇਂਦਰ ਦਾ ਕਿਸਾਨਾਂ ਲਈ ਵੱਡਾ ਫ਼ੈਸਲਾ, ਭੜਕੇ Kisan, ਫਸੀ ਸਰਕਾਰ | D5 Channel Punjabi | Swaran Singh Pandher

6 ਜੁਲਾਈ 2022 ਨੂੰ ਡੀ ਐਸ ਪੀ ਲਖਬੀਰ ਸਿੰਘ ਜੋ ਉਸ ਵੇਲੇ ਫਰੀਦਕੋਟ ਵਿਖੇ ਤਾਇਨਾਤ ਸੀ, ਨੂੰ ਪੁਲਿਸ ਨੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਤਰਨਤਾਰਨ ਦੇ ਐਸ ਐਸ ਪੀ ਵੱਲੋਂ ਬਣਾਈ ਐਸ ਆਈ ਟੀ ਨੇ ਪਾਇਆ ਕਿ ਸੀਨੀਅਰ ਪੁਲਿਸ ਅਫਸਰ ਵੀ ਕੇਸ ਵਿਚ ਸ਼ਾਮਲ ਹੈ। ਬਾਅਦ ਵਿਚ ਕੇਸ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਜਿਸਨੇ ਸੀਨੀਅਰ ਅਫਸਰਾਂ ਤੋਂ ਪੁੱਛ ਗਿੱਛ ਕੀਤੀ ਤੇ ਇੰਦਰਬੀਰ ਸਿੰਘ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ।

ਖੇਤਾਂ ‘ਚ ਪਹੁੰਚ ਗਿਆ ਪੱਤਰਕਾਰ! CM Mann ਬਾਰੇ Kisan ਦੇ ਵੱਡੇ ਬੋਲ ! | Machhiwara Farmers News

ਉਥੇ ਹੀ ਦੂਜੇ ਪਾਸੇ DIG ਇੰਦਰਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਉਨ੍ਹਾਂ ਦਾ ਨਾਂ ਆਇਆ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਅਦਾਲਤ ਵਿੱਚ ਵੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button