DGP ਦਿਨਕਰ ਗੁਪਤਾ ਦੀਆਂ ਫਿਰ ਤੋਂ ਵਧੀਆਂ ਮੁਸ਼ਕਿਲਾਂ, ਸੁਪ੍ਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀਆਂ ਮੁਸ਼ਕਿਲਾਂ ਫਿਰ ਤੋਂ ਵੱਧ ਗਈਆਂ ਹਨ। ਦਰਅਸਲ DGP ਦੀ ਨਿਯੁਕਤੀ ਦੇ ਮਾਮਲੇ ‘ਚ ਮੋਹੰਮਦ ਮੁਸਤਫਾ ਅਤੇ ਚਟੋਪਾਧਿਆਏ ਨੇ ਸੁਪ੍ਰੀਮ ਕੋਰਟ ‘ਚ ਪਟੀਸ਼ਨ ਪਾਈ ਸੀ, ਜਿਸਨੂੰ ਲੈ ਕੇ ਸੁਪ੍ਰੀਮ ਕੋਰਟ ਨੇ ਦਿਨਕਰ ਗੁਪਤਾ, ਪੰਜਾਬ ਸਰਕਾਰ, ਸੁਰੇਸ਼ ਅਰੋੜਾ ਅਤੇ UPSC ਨੂੰ ਨੋਟਿਸ ਭੇਜਿਆ ਹੈ।
ਮੋਦੀ ਸਰਕਾਰ ਨੂੰ ਵੱਡਾ ਝਟਕਾ !ਹੁਣ ਦਿੱਲੀ ਵੱਲ ਤੁਰਿਆ ਸਾਰਾ ਪੰਜਾਬ ! ਸਾਂਭਣੇ ਔਖੇ ਹੋ ਜਾਣਗੇ ਕਿਸਾਨ!
ਇਸ ਨੋਟਿਸ ਦਾ ਜਵਾਬ ਇਨ੍ਹਾਂ ਸਭ ਨੂੰ ਦੇਣਾ ਪਵੇਗਾ ਕਿ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਜੇਕਰ ਠੀਕ ਹੈ ਤਾਂ ਕਿਵੇਂ ਠੀਕ ਹੈ। ਜ਼ਿਕਰਯੋਗ ਹੈ ਕਿ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਲੈ ਕੇ ਵੱਡਾ ਵਿਵਾਦ ਚਲਿਆ ਹੈ, ਜਿਸ ਨੂੰ ਹਾਲ ਹੀ ਵਿੱਚ ਮੋਹੰਮਦ ਮੁਸਤਫਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਸੁਪ੍ਰੀਮ ਕੋਰਟ ‘ਚ ਚੁਣੋਤੀ ਦਿੱਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.