Dera Beas ਨੇ 500 ਸ਼ਰਧਾਲੂਆਂ ਦੀ ਸਮਰੱਥਾ ਵਾਲੇ ਸਤਿਸੰਗ ਘਰਾਂ ‘ਚ ਦਿੱਤੀ ਸਤਿਸੰਗ ਦੀ ਆਗਿਆ
ਅੰਮ੍ਰਿਤਸਰ : ਰਾਧਾ ਸੁਆਮੀ ਡੇਰਾ ਬਿਆਸ ਨੇ ਕੋਰੋਨਾ ਦੇ ਕਾਰਨ ਦੇਸ਼ ਭਰ ਦੇ ਸਤਿਸੰਗ ਘਰਾਂ ‘ਚ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਸੀ। ਇਸ ਕਾਰਨ ਸੰਗਤ ਕੋਰੋਨਾ ਕਾਲ ‘ਚ ਡੇਰਾ ਬਿਆਸ ਅਤੇ ਸਤਿਸੰਗ ਘਰਾਂ ‘ਚ ਹੋਣ ਵਾਲੇ ਸਤਿਸੰਗ ‘ਚ ਸ਼ਾਮਿਲ ਨਹੀਂ ਹੋ ਸਕੀ ਪਰ ਹੁਣ ਦੇਸ਼ ’ਚ ਹਾਲਾਤ ਆਮ ਵਰਗੇ ਹੋਣ ’ਤੇ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਦੇਸ਼ ਭਰ ਦੇ ਸੈਂਟਰਾਂ ਅਤੇ ਸਬ-ਸੈਂਟਰਾ ’ਚ ਸਤਿਸੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਅਕਾਲੀ ਦਲ ਦਾ ਵੱਡਾ ਧਮਾਕਾ, ਨਵੇਂ ਉਮੀਦਵਾਰਾਂ ਦਾ ਐਲਾਨ, ਪਟਿਆਲਾ ਤੋਂ ਇਸ ਆਗੂ ਦੀ ਨਿਕਲੀ ਲਾਟਰੀ! D5 Channel Punjabi
ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 500 ਤੱਕ ਮਰਦਾਂ-ਔਰਤਾਂ ਦੀ ਸਮਰੱਥਾ ਵਾਲੇ ਪੰਡਾਲ ਨੂੰ ਇਜਾਜ਼ਤ ਮਿਲੀ ਹੈ । ਇਸ ਦੌਰਾਨ ਡਬਲਊ. ਐੱਚ. ਓ. ਵੱਲੋਂ ਜਾਰੀ ਗਾਈਡਲਾਈਨਜ਼ ਅਤੇ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਇਹ ਹਫਤਾਵਾਰੀ ਕਵਾਇਦ ਦੇ ਚੱਲਦਿਆਂ ਹਰੇਕ ਐਤਵਾਰ ਸਵੇਰ ਸਮੇਂ ਸਤਿਸੰਗ ਫਰਮਾਇਆ ਜਾ ਰਿਹਾ ਹੈ, ਜਿਸ ਦਾ ਸੰਗਤਾਂ ਵੱਲੋਂ ਫਾਇਦਾ ਲਿਆ ਜਾ ਰਿਹਾ ਹੈ। ਡੇਰਾ ਬਿਆਸ ਵੱਲੋਂ ਕੀਤੇ ਗਏ ਇਸ ਅਹਿਮ ਫੈਸਲੇ ਤੋਂ ਬਾਅਦ ਡੇਰਾ ਬਿਆਸ ਨਾਲ ਜੁੜੀਆਂ ਸੰਗਤਾਂ ਅਤੇ ਸ਼ਰਧਾਲੂਆਂ ਦੇ ਮਨਾਂ ਵਿਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.