ਪੰਜਾਬ : ਬੀਤੇ ਦਿਨਾਂ ‘ਚ ਪੰਜਾਬ ਵਿਚ ਮੀਂਹ,ਝੱਖੜ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਜਿਸ ਨੂੰ ਵੱਢਣ ਲਈ ਸਿਰਫ਼ 22-25 ਹੀ ਰਹਿ ਗਏ ਸੀ ਖੇਤਾਂ ਖਰਾਬ ਮੌਸਮ ਨੇ ਇਹ ਫ਼ਸਲ ਬੁਰੀ ਤਰ੍ਹਾਂ ਵਿਛਾ ਦਿੱਤੀ ਹੈ। ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਲਗਭਗ 12000 ਤੋਂ 15000 ਦਾ ਘਾਟਾ ਪੈਣਾ ਸੁਭਾਵਿਕ ਹੈ।ਪਹਿਲਾਂ ਤਾਂ ਸਮੇਂ ਤੋਂ ਪਹਿਲਾਂ ਪਈ ਗਰਮੀ ਨੇ ਕਣਕ ਦਾ ਦਾਣਾ ਸੁਕਾ ਦਿੱਤਾ, ਜਿਸ ਕਾਰਨ ਝਾੜ ਪ੍ਰਤੀ ਏਕੜ 2 ਕੁਇੰਟਲ ਘਟਣਾ ਸੁਭਾਵਿਕ ਸੀ ਪਰ ਬੀਤੇ 2 ਦਿਨਾਂ ਤੋਂ ਪਏਂ ਮੀਂਹ-ਝੱਖੜ ਨੇ ਪੱਕੀਆਂ ਕਣਕਾਂ ਵਿਛਾ ਕੇ ਰੱਖ ਦਿੱਤੀਆਂ ਹਨ।ਜਿਸ ਕਾਰਨ ਕਰੀਬ 3-4 ਕੁਇੰਟਲ ਕਣਕ ਪ੍ਰਤੀ ਏਕੜ ਘਟਣ ਦਾ ਖ਼ਦਸ਼ਾ ਹੈ ਅਤੇ ਕਣਕ ਵਿਛਣ ਕਾਰਨ 50 ਫ਼ੀਸਦੀ ਤੂੜੀ ਦਾ ਨੁਕਸਾਨ ਹੋ ਗਿਆ ਹੈ।
‘ਜੇ ਭਾਈ Amritpal ਦਾ ਹੋਇਆ ਕ-ਤਲ ਤਾਂ…’ Simranjit Mann ਦੀ ਚੇਤਾਵਨੀ, ਦਿੱਲੀ ਤੱਕ ਪਊ ਭੜਥੂ!
ਇਹ ਮਾਰ ਇਸ ਵਾਰ ਵੀ ਨਹੀਂ ਸਗੋਂ ਪਿਛਲੇ 2 ਸਾਲਾਂ ਤੋਂ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਭਾਰੀ ਮਾਰ ਝੱਲਣੀ ਪੈ ਰਹੀਂ ਹੈ। ਇਹ ਮਾਰ ਦੀ ਵਜ੍ਹਾਂ ਸਮੇਂ ਤੋਂ ਪਹਿਲਾਂ ਗਰਮੀ ਦਾ ਆਉਣਾ ਕਣਕ ਦੀ ਫਸਲ ਦਾ ਝਾੜ ਘਟਾ ਰਹੀ ਹੈ। ਇਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਹਮਦਰਦ ਬਣ ਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਕਿਉਂਕਿ ਕੁਦਰਤ ਦੀ ਮਾਰ ਕਾਰਨ ਇਸ ਵਾਰ ਠੇਕਾ ਚੁਕਾਉਣਾ ਵੀ ਮੁਸ਼ਕਿਲ ਹੋ ਜਾਵੇਗਾ। ਕਿਉਕਿ ਪਿਛਲੇ ਸਾਲ ਵੀ ਕਣਕ ਦਾ ਝਾੜ ਬਹੁਤ ਘੱਟ ਸੀ ਜੋਕਿ ਕਿਸਾਨਾਂ ਨੂੰ ਪਿਛਲੇ ਸਾਲ ਵੱਡੀ ਮਾਰ ਝੱਲਣੀ ਪਈ ਸੀ। ਇਹ ਦੂਜਾ ਸਾਲ ਹੈ ਜਦੋਂਕਿ ਕਿਸਾਨਾਂ ਨੂੰ ਠੇਕੇ ਵਾਲਿਆਂ ਜਮੀਨਾਂ ਵਿਚੋ ਘਾਟਾ ਪੈ ਸਕਦਾ ਹੈ। ਇਹ ਸਭ ਕਿਸਾਨੀ ਲਈ ਠੀਕ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.