‘CSK ਤੋਂ ਬਿਨ੍ਹਾਂ ਮੈਂ ਕਿਸੇ ਹੋਰ ਟੀਮ ਨਾਲ ਖੇਡਣ ਦੀ ਕਲਪਨਾ ਵੀ ਨਹੀਂ ਕਰ ਸਕਦਾ’
ਬੈਂਗਲੁਰੂ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਗਾ ਨਿਲਾਮੀ ਦੇ ਪਹਿਲੇ ਦਿਨ ਵਿਕੇ ਖਿਡਾਰੀਆਂ ‘ਚ ਸ਼ਾਮਲ ਭਾਰਤੀ ਆਲਰਾਊਂਡਰ ਦੀਪਕ ਚਾਹਰ ਨੇ ਕਿਹਾ ਕਿ ਉਹ ਹਮੇਸ਼ਾ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਨਾਲ ਖੇਡਣਾ ਚਾਹੁੰਦੇ ਸਨ। ਚਾਹਰ ਨੂੰ ਸ਼ਨੀਵਾਰ ਨੂੰ ਮੇਗਾ ਆਕਸ਼ਨ ‘ਚ ਸੀ. ਐੱਸ. ਕੇ. ਨੇ 14 ਕਰੋੜ ਦੀ ਭਾਰੀ ਬੋਲੀ ਲਗਾ ਕੇ ਖਰੀਦਿਆ ਸੀ। ਚਾਹਰ ਲਈ ਸੀ. ਐੱਸ. ਕੇ. ਤੇ ਰਾਜਸਥਾਨ ਰਾਇਲਜ਼ ਦਰਮਿਆਨ ਟੱਕਰ ਸੀ ਤੇ ਅੰਤ ‘ਚ ਚੇਨਈ ਨੇ ਬਾਜ਼ੀ ਮਾਰੀ।
ਭਗਵੰਤ ਮਾਨ ਨੇ ਉਡਾਈ ਬਾਦਲਾਂ ਤੇ ਚੰਨੀ ਦੀ ਖਿੱਲੀ, ਕੱਢ ਲਿਆਂਦਾ ਸੱਚ, ਪੱਟੀਆਂ ਧੂੜਾਂ| D5 Channel Punjabi
ਸੀ. ਐੱਸ. ਕੇ. ਵਲੋਂ ਖਰੀਦੇ ਜਾਣ ਦੇ ਬਾਅਦ ਚਾਹਰ ਨੇ ਕਿਹਾ, ਸੀ. ਐੱਸ. ਕੇ. ‘ਚ ਵਾਪਸ ਆ ਕੇ ਅਸਲ ‘ਚ ਖ਼ੁਸ਼ ਹਾਂ ਤੇ ਮੇਰੇ ‘ਤੇ ਵਿਸ਼ਵਾਸ ਦਿਖਾਉਣ ਲਈ ਮਾਹੀ ਭਰਾ (ਐੱਮ. ਐੱਸ. ਧੋਨੀ) ਤੇ ਪ੍ਰਬੰਧਨ ਦਾ ਬਹੁਤ-ਬਹੁਤ ਧੰਨਵਾਦ। ਮੈਂ ਕਿਸੇ ਹੋਰ ਟੀਮ ਲਈ ਖੇਡਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ। ਮੈਂ ਸਿਰਫ਼ ਸੀ. ਐੱਸ. ਕੇ. ਲਈ ਖੇਡਣਾ ਚਾਹੁੰਦਾ ਸੀ।
ਕੇਜਰੀਵਾਲ ਤੇ ਭਗਵੰਤ ਮਾਨ ਦਾ ਮਾਝੇ ’ਚ ਧਮਾਕਾ! ਮਜੀਠੀਆ ਤੇ ਸਿੱਧੂ ਨਾਲ ਹੋਣਗੇ ਟਾਕਰੇ| D5 Channel Punjabi
ਆਈ. ਪੀ. ਐੱਲ. ਨਿਲਾਮੀ ਦੇ ਪਹਿਲੇ ਦਿਨ ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ ਤੇ ਦੀਪਕ ਚਾਹਰ ਚੋਟੀ ‘ਤੇ ਹਨ। ਕਿਸ਼ਨ ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ਜਦਕਿ ਚਾਹਰ ਨੂੰ ਚੇਨਈ ਨੇ 14 ਕਰੋੜ ਰੁਪਏ ‘ਚ ਖਰੀਦਿਆ ਸੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਅਈਅਰ ਨੂੰ 12.25 ਕਰੋੜ ਰੁਪਏ ‘ਚ ਖਰੀਦਿਆ ਤੇ ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਵਲੋਂ 10 ਕਰੋੜ ਰੁਪਏ ‘ਚ ਖ਼ਰੀਦੇ ਜਾਣ ਦੇ ਬਾਅਦ ਅਨਕੈਪਡ ਖਿਡਾਰੀਆਂ ‘ਚ ਆਵੇਸ਼ ਖ਼ਾਨ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.