ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਚਕਾਰ ਅੱਜ ਮੁਲਾਕਾਤ ਹੋਈ। ਹਿਮਾਚਲ ਦੇ CM ਸੁਖਵਿੰਦਰ ਸਿੰਘ ਸੁੱਖੂ ਪਹਿਲੀ ਵਾਰ CM ਬਣਨ ਤੋਂ ਬਾਅਦ ਪੰਜਾਬ ਆਏ ਹਨ। ਇਸ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ।
ਪਾਣੀ ਦੇ ਸੈੱਸ ਨੂੰ ਲੈਕੇ ਹਿਮਾਚਲ ਦੇ ਮੁੱਖ ਮੰਤਰੀ ਸਾਬ੍ਹ ਨੇ ਯਕੀਨ ਦਿਵਾਇਆ ਕਿ ਪੰਜਾਬ ਨੂੰ ਆਉਂਦੇ ਪਾਣੀ ‘ਤੇ ਕੋਈ ਸੈੱਸ ਕਿਸੇ ਕਿਸਮ ਦਾ ਨਹੀਂ ਲਗਾਇਆ ਜਾਵੇਗਾ…ਸਗੋਂ ਅਸੀਂ ਮਿਲ ਕੇ ਫ਼ੈਸਲਾ ਕੀਤਾ ਕਿ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਸਹਿਬਾਨ ਹਫ਼ਤਾਵਾਰੀ ਇੱਕ-ਦੂਜੇ ਨੂੰ ਮਿਲ ਕੇ ਮੀਟਿੰਗ ਕਰਿਆ ਕਰਨਗੇ.. pic.twitter.com/orzpjed0kO
— Bhagwant Mann (@BhagwantMann) March 29, 2023
ਭਗਵੰਤ ਮਾਨ ਨੇ ਕਿਹਾ ਕਿ ਪਾਣੀ ਦੇ ਸੈੱਸ ਨੂੰ ਲੈਕੇ ਹਿਮਾਚਲ ਦੇ ਮੁੱਖ ਮੰਤਰੀ ਸਾਬ੍ਹ ਨੇ ਯਕੀਨ ਦਿਵਾਇਆ ਕਿ ਪੰਜਾਬ ਨੂੰ ਆਉਂਦੇ ਪਾਣੀ ‘ਤੇ ਕੋਈ ਸੈੱਸ ਕਿਸੇ ਕਿਸਮ ਦਾ ਨਹੀਂ ਲਗਾਇਆ ਜਾਵੇਗਾ…ਸਗੋਂ ਅਸੀਂ ਮਿਲ ਕੇ ਫ਼ੈਸਲਾ ਕੀਤਾ ਕਿ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਸਹਿਬਾਨ ਹਫ਼ਤਾਵਾਰੀ ਇੱਕ-ਦੂਜੇ ਨੂੰ ਮਿਲ ਕੇ ਮੀਟਿੰਗ ਕਰਿਆ ਕਰਨਗੇ..। ਉਹਨਾਂ ਕਿਹਾ ਦੋਵੇਂ ਸੂਬੇ ਸੈਰ-ਸਪਾਟੇ ਨੂੰ ਲੈ ਕੇ ਮਿਲ ਕੇ ਕੰਮ ਕਰਨਗੇ। ਇਸ ਤੋਂ ਇਲਾਵਾ ਪਠਾਨਕੋਟ ਤੋਂ ਡਲਹੋਜ਼ੀ ਰੋਪਵੇਅ, ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਰੋਪਵੇਅ ਆਦਿ ਪ੍ਰਾਜੈਕਟ ਸਾਂਝੇ ਹੋ ਸਕਦੇ ਹਨ। ਉਨ੍ਹਾਂ ਹੋਰ ਕੀ ਕੁਝ ਕਿਹਾ ਤੁਸੀ ਵੀ ਸੁਣੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.