CM ਕੈਪਟਨ ਨੇ ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਜਤਾਇਆ ਸੋਗ, ‘ਨਾ ਕੇਵਲ ਵੱਡੇ ਭਰਾ, ਸਗੋਂ ਗੁਰੂ ਵੀ ਸਨ ਸਾਡੇ’

ਚੰਡੀਗੜ੍ਹ/ਹਿਮਾਚਲ ਪ੍ਰਦੇਸ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੀਨਅਰ ਨੇਤਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ, ਹਿਮਾਚਲ ਦੇ ਸਾਬਕਾ ਮੁੱਖਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਡੂੰਘਾ ਦੁੱਖ ਹੋਇਆ। ਉਹ ਇੱਕ ਯੋਗ ਪ੍ਰਬੰਧਕ ਅਤੇ ਸੱਜਣ ਵਿਅਕਤੀ, ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਸਨ। ਉਹ ਨਾ ਕੇਵਲ ਇੱਕ ਵੱਡੇ ਭਰਾ ਸਨ, ਸਗੋਂ ਸਾਡੇ ਕਈ ਹੋਰ ਲੋਕਾਂ ਲਈ ਗੁਰੂ ਵੀ ਸਨ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
🔴LIVE| ਮੋਦੀ ਦੇ ਖ਼ਾਸ ਬੰਦਿਆਂ ਨੇ ਛੱਡਿਆ ਸਾਥ! ਕਿਸਾਨਾਂ ਨੇ ਕਰਲੇ ਟਰੈਕਟਰ ਸਟਾਰਟ !
ਦੱਸ ਦਈਏ ਕਿ ਵੀਰਭੱਦਰ ਸਿੰਘ (87) ਦਾ ਵੀਰਵਾਰ ਤੜਕੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਇੰਦਰਾ ਗਾਂਧੀ ਮੈਡੀਕਲ ਕਾਲਜ਼ ਅਤੇ ਹਸਪਤਾਲ (IGMCH ‘ਚ ਆਖਰੀ ਸਾਹ ਲਏ। ਉਨ੍ਹਾਂ ਨੇ ਕੋਵਿਡ – 19 ਤੋਂ ਬਾਅਦ ਦੀਆਂ ਜਟਿਲਤਾਵਾਂ ਤੋਂ ਕਰੀਬ 3 ਮਹੀਨਿਆਂ ਤੱਕ ਲੰਬੀ ਲੜਾਈ ਲੜੀ। ਆਈ.ਜੀ.ਐਮ.ਸੀ.ਦੇ ਐਮ.ਐਸ. ਡਾ. ਜਨਕ ਰਾਜ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਵੀਰਭੱਦਰ ਸਿੰਘ ਨੇ ਪਹਿਲੀ ਵਾਰ ਮਹਾਸੂ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਉਨ੍ਹਾਂ ਨੂੰ ਸਿਆਸਤ ‘ਚ ਲਿਆਏ ਸਨ। ਇਸ ਗੱਲ ਨੂੰ ਵੀਰਭੱਦਰ ਸਿੰਘ ਵਾਰ-ਵਾਰ ਦੁਹਰਾਉਂਦੇ ਸਨ। ਅਜੇ ਵੀਰਭੱਦਰ ਸਿੰਘ ਅਰਕੀ ਤੋਂ ਵਿਧਾਇਕ ਸਨ।
ਕਸੂਤਾ ਫ਼ਸਿਆ ਸਿਮਰਜੀਤ ਬੈਂਸ !ਅਦਾਲਤ ਨੇ ਦਿੱਤੇ ਪੁਲਿਸ ਨੂੰ ਹੁਕਮ!15 ਜੁਲਾਈ ਤੱਕ ਹੋਊ ਵੱਡਾ ਕੰਮ!
ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ 5 ਜੁਲਾਈ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਆਈਜੀਐਮਸੀਐਚ ਦੀ ਕ੍ਰਿਟੀਕਲ ਕੇਅਰ ਯੂਨਿਟ ‘ਚ ਭਰਤੀ ਸਨ। ਬਾਅਦ ‘ਚ ਸਾਂਹ ਲੈਣ ‘ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਸਥਾਨ ਰਾਮਪੁਰ ‘ਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਜੱਦੀ ਨਿਵਾਸ ਰਾਮਪੁਰ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।
Deeply saddened to hear of the passing away of former Himachal CM Raja Virbhadra Singh Ji. An able administrator and a gentleman who was loved by the people, he was not just an elder brother but also a mentor to many to us. May God grant his soul eternal peace. pic.twitter.com/MyFknfZZjL
— Capt.Amarinder Singh (@capt_amarinder) July 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.