CM ਕੈਪਟਨ ਨੇ ਕੀਤੀ CM ਯੋਗੀ ਨੂੰ ਅਪੀਲ, ‘ਸਿੱਖਾਂ ਤੇ ਦਰਜ ਮਾਮਲੇ ਦੀ ਫਿਰ ਕੀਤੀ ਜਾਵੇ ਸਮੀਖਿਆ’

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੂੰ ਪੀਲੀਭੀਤ ‘ਚ ਇੱਕ ਨਗਰ ਕੀਰਤਨ ਕੱਢ ਰਹੇ 55 ਸਿੱਖ ਸ਼ਰਧਾਲੂਆਂ ਵਿਰੁੱਧ ਮਾਮਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ 29 ਦਸੰਬਰ ਨੂੰ ਰਾਜ ਦੇ ਪੀਲੀਭੀਤ ਜਿਲ੍ਹੇ ਦੇ ਖੇਰੀ ਨੌਬਾਰਾਮਦ ਪਿੰਡ ਵਿੱਚ ਧਾਰਾ 144 ਦੇ ਉਲੰਘਣ ਦੇ ਦੋਸ਼ ‘ਚ ਨਗਰ ਕੀਰਤਨ ਕੱਢ ਰਹੇ ਸਿੱਖਾਂ ‘ਤੇ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਫਿਰ ਛਾਅ ਗਿਆ Bhagwant Maan, ਹੁਣ ਆਹ ਕੰਮ ਕਰਕੇ ਬਣ ਗਿਆ ਹੀਰੋ
ਕੈਪਟਨ ਨੇ ਸੀਐਮ ਯੋਗੀ ਨਾਲ ਕੀਤੀ ਗੱਲ
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, ‘ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਪੀਲੀਭੀਤ ‘ਚ ਕੱਢੇ ਗਏ ਨਗਰ ਕੀਰਤਨ ‘ਚ ਹਿੱਸਾ ਲੈਣ ਵਾਲੇ 55 ਧਾਰਮਿਕ ਸ਼ਰਧਾਲੂਆਂ ਦੇ ਖਿਲਾਫ ਦਰਜ FIR ਦੀ ਸਮੀਖਿਆ ਕਰਨ ਲਈ ਮੁੱਖਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲ ਕੀਤੀ। ਨਗਰ ਕੀਰਤਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਸ਼ਹਾਦਤ ਦੇ ਰੂਪ ‘ਚ ਮਨਾਏ ਜਾਣ ਵਾਲੇ ‘ਸ਼ਹੀਦੀ ਦਿਵਸ’ ਦੇ ਮੌਕੇ ‘ਤੇ ਕੱਢਿਆ ਗਿਆ ਸੀ।
Call upon UP CM @myogiadityanath to review the FIR in Pilibhit against 55 religious devotees who participated in the customary Nagar Kirtan to observe the martyrdom of the Sahibzadas.
— Capt.Amarinder Singh (@capt_amarinder) December 31, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.