CM ਕੈਪਟਨ ਨੇ ਜਥੇਦਾਰ ਜਗਦੇਵ ਸਿੰਘ ਦੀ ਪਤਨੀ ਮੋਹਿੰਦਰ ਕੌਰ ਦੇ ਦੇਹਾਂਤ ‘ਤੇ ਜਤਾਇਆ ਸੋਗ
ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ SGPC ਦੇ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ (91) ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ। ਦੱਸ ਦਈਏ ਕਿ ਮੋਹਿੰਦਰ ਕੌਰ ਦਾ ਲੰਬੀ ਬਿਮਾਰੀ ਤੋਂ ਬਾਅਦ ਪੀਜੀਆਈਐਮਈਆਰ ‘ਚ ਕੱਲ੍ਹ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਦੋ ਬੇਟੀਆਂ ਅਤੇ ਦੋ ਬੇਟੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਐਸਜੀਪੀਸੀ ਮੈਂਬਰ ਜਗਜੀਤ ਸਿੰਘ ਤਲਵੰਡੀ ਹਨ।
ਵਰ੍ਹਦੇ ਮੀਂਹ ‘ਚ Lovepreet ਦੇ ਪਰਿਵਾਰ ਨੇ ਕਰਤਾ ਰੋਡ ਜਾਮ! ਪਾਤੀਆਂ Police ਨੂੰ ਭਾਜੜਾਂ, ਮਾਹੌਲ ਹੋਊ ਗਰਮ!
ਮੁੱਖ ਮੰਤਰੀ ਨੇ ਇੱਕ ਸੋਗ ਸੁਨੇਹੇ ‘ਚ ਕਿਹਾ, ਸਰਦਾਰਨੀ ਮੋਹਿੰਦਰ ਕੌਰ ਦੇ ਦੇਹਾਂਤ ਦੇ ਬਾਰੇ ‘ਚ ਜਾਣ ਕੇ ਮੈਨੂੰ ਗਹਿਰਾ ਦੁੱਖ ਹੋਇਆ ਹੈ। ਉਹ ਇੱਕ ਪਵਿੱਤਰ ਆਤਮਾ ਅਤੇ ਗੁਣਾਂ ਨਾਲ ਭਰਪੂਰ ਮਹਿਲਾ ਸੀ। ਦੁਖੀ ਪਰਿਵਾਰ ਦੇ ਮੈਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਆਪਣੀਆਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਦੇ ਹੋਏ, ਮੁੱਖਮੰਤਰੀ ਨੇ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ‘ਚ ਇਸ ਭਾਰੀ ਨੁਕਸਾਨ ਨੂੰ ਸਹਿਣ ਕਰਨ ਦੀ ਹਿੰਮਤ ਦੇਣ ਅਤੇ ਸਵਰਗਵਾਸੀ ਆਤਮਾ ਨੂੰ ਸ਼ਾਂਤੀ ਦੇਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.