IndiaTop News

Chief Minister ਦੀ ਆਵਾਜ਼ ਕੱਢ ਕੇ ਮਾਰਦਾ ਰਿਹਾ ਠੱਗੀਆਂ

ਅਸਾਮ ਵਿੱਚ ਭ੍ਰਿਸ਼ਟਾਚਾਰ, ਸੱਤਾ ਦੀ ਦੁਰਵਰਤੋਂ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਅਸਾਮ ਸਿਵਲ ਸੇਵਾਵਾਂ (ACS) ਦੇ 1999 ਬੈਚ ਦੇ ਸੀਨੀਅਰ ਅਧਿਕਾਰੀ ਦੇਬੇਸ਼ਵਰ ਬੋਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਵਿਸ਼ੇਸ਼ ਵਿਜੀਲੈਂਸ ਸੈੱਲ ਦੀ ਨੌਂ ਮੈਂਬਰੀ ਟੀਮ ਨੇ ਧੇਮਾਜੀ ਵਿੱਚ ਬੋਰਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਇਹ ਕਾਰਵਾਈ ਕੀਤੀ। ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਬੋਰਾ ਨੇ ਲੋਕਾਂ ਨਾਲ ਠਗੀ ਕਰਨ ਲਈ ਇੱਕ ਮਿਮਿਕਰੀ ਕਲਾਕਾਰ (ਨਕਲਚੀ) ਨੂੰ ਨੌਕਰੀ ‘ਤੇ ਰੱਖਿਆ ਹੋਇਆ ਸੀ, ਜੋ ਫੋਨ ‘ਤੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਮੁੱਖ ਸਕੱਤਰ ਰਵੀ ਕੋਟਾ ਅਤੇ ਹੋਰ ਉੱਚ ਅਧਿਕਾਰੀਆਂ ਦੀ ਆਵਾਜ਼ ਦੀ ਨਕਲ ਕਰਦਾ ਸੀ।ਇਸ ਧੋਖਾਧੜੀ ਦਾ ਮਕਸਦ ਲੋਕਾਂ ‘ਤੇ ਉੱਚ-ਪੱਧਰੀ ਸੰਪਰਕਾਂ ਦਾ ਪ੍ਰਭਾਵ ਬਣਾਉਣਾ ਸੀ, ਜਿਸ ਦੀ ਆੜ ਵਿੱਚ ਬੋਰਾ ਸਰਕਾਰੀ ਨੌਕਰੀਆਂ ਅਤੇ ਠੇਕੇ ਦਿਵਾਉਣ ਦਾ ਝਾਂਸਾ ਦੇ ਕੇ ਵੱਡੀ ਰਕਮ ਵਸੂਲ ਰਿਹਾ ਸੀ। ਇਹ ਜਾਂਚ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਿੱਚ ਸੰਯੁਕਤ ਸਕੱਤਰ ਵਜੋਂ ਬੋਰਾ ਦੇ ਕਾਰਜਕਾਲ ਦੌਰਾਨ ਹੋਈਆਂ ਬੇਨਿਯਮੀਆਂ ਬਾਰੇ ਇੱਕ ਡਾਕਟਰ ਦੁਆਰਾ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਸੀ।ਹੁਣ ਵਿਜੀਲੈਂਸ ਟੀਮ ਵੱਲੋਂ ਬੋਰਾ, ਉਸ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਗੁਹਾਟੀ ਅਤੇ ਲਖੀਮਪੁਰ ਸਮੇਤ ਵੱਖ-ਵੱਖ ਥਾਵਾਂ ‘ਤੇ ਬਣਾਈਆਂ ਗਈਆਂ ਜਾਇਦਾਦਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਆਪਣੇ 27 ਸਾਲਾਂ ਦੇ ਸੇਵਾ ਕਾਲ ਦੌਰਾਨ ਕਈ ਅਹਿਮ ਅਹੁਦਿਆਂ ‘ਤੇ ਰਹੇ ਦੇਬੇਸ਼ਵਰ ਬੋਰਾ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਉਸ ‘ਤੇ 2020 ਵਿੱਚ ਇੱਕ ਔਰਤ ਦੁਆਰਾ ਬਲਾਤਕਾਰ ਦੀ ਕੋਸ਼ਿਸ਼ ਅਤੇ ਬਦਸਲੂਕੀ ਦੇ ਦੋਸ਼ ਹੇਠ ਐਫ.ਆਈ.ਆਰ. ਵੀ ਦਰਜ ਕੀਤੀ ਗਈ ਸੀ। ਜੁਲਾਈ 2025 ਵਿੱਚ ਧੇਮਾਜੀ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ ਉਹ ਕੋਕਰਾਝਾਰ, ਉਡਲਗੁਰੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ, ਸਰਕਲ ਅਫ਼ਸਰ ਅਤੇ ਚੋਣ ਅਫ਼ਸਰ ਵਰਗੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਚੁੱਕਾ ਹੈ। ਫਿਲਹਾਲ ਪੁਲਿਸ ਅਤੇ ਵਿਜੀਲੈਂਸ ਟੀਮ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button