IndiaTop News

Chhatrasal murder case : ਦਿੱਲੀ ਦੀ ਅਦਾਲਤ ਨੇ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਸਣੇ 18 ਜਣਿਆ ਖ਼ਿਲਾਫ਼ ਕਤਲ ਦੇ ਦੋਸ਼ ਕੀਤੇ ਤੈਅ

ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਅੱਜ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੇ ਕਤਲ ਕੇਸ ਵਿੱਚ ਓਲੰਪੀਅਨ ਸੁਸ਼ੀਲ ਕੁਮਾਰ ਅਤੇ 17 ਹੋਰਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਦੰਗੇ, ਗ਼ੈਰਕਾਨੂੰਨੀ ਇਕੱਠ ਕਰਨ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਹੋਰ ਧਾਰਾਵਾਂ ਨਾਲ ਸਬੰਧਤ ਦੋਸ਼ ਆਇਦ ਕੀਤੇ ਹਨ। ਦਿੱਲੀ ਦੀ ਰੋਹਿਣੀ ਅਦਾਲਤ ਨੇ ਵੀ ਦੋ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ ਜੋ ਭਗੌੜੇ ਹਨ।

Police ਤੇ Gangsters ਵਿਚਕਾਰ ਚੱਲੀਆਂ ਗੋਲ਼ੀਆਂ, Bishnoi ਦੇ ਬੰਦਿਆਂ ਨੂੰ ਕੀਤਾ ਕਾਬੂ || D5 Channel Punjabi

ਕਰੀਬ ਤਿੰਨ ਹਫ਼ਤਿਆਂ ਤੱਕ ਭਗੌੜੇ ਰਹਿਣ ਤੋਂ ਬਾਅਦ, ਸੁਸ਼ੀਲ ਕੁਮਾਰ ਨੂੰ ਬਾਹਰੀ ਦਿੱਲੀ ਦੇ ਮੁੰਡਕਾ ਖੇਤਰ ਤੋਂ ਸਹਿ-ਮੁਲਜ਼ਮ ਅਜੈ ਦੇ ਨਾਲ ਛਤਰਸਾਲ ਸਟੇਡੀਅਮ ਵਿੱਚ ਇੱਕ 23 ਸਾਲਾ ਪਹਿਲਵਾਨ ਦੀ ਮੌਤ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ 37 ਸਾਲਾ ਚੈਂਪੀਅਨ ਪਹਿਲਵਾਨ ਅਤੇ ਉਸ ਦੇ ਸਾਥੀਆਂ ਨੇ 4 ਮਈ ਨੂੰ ਰਾਸ਼ਟਰੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ‘ਚ ਸਾਥੀ ਪਹਿਲਵਾਨ ਸਾਗਰ ਧਨਖੜ (23) ਅਤੇ ਉਸ ਦੇ ਦੋ ਦੋਸਤਾਂ ‘ਤੇ ਹਮਲਾ ਕੀਤਾ।

BIG News : Kotkapura GoliKand ਮਾਮਲੇ ’ਚ ਬਾਦਲਾਂ ਦਾ ਹੱਥ? ਕਸੂਤੇ ਫਸੇ ਅਕਾਲੀ! SIT ਨੇ ਕੀਤੇ ਸਿੱਧੇ ਸਵਾਲ

ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪਹਿਲਵਾਨ ਧਨਖੜ ਦੀ ਢੁੱਗਿਆ ਸੱਟਾਂ ਲੱਗਣ ਨਾਲ ਮੌਤ ਹੋ ਗਈ ਸੀ। ਦਿੱਲੀ ਪੁਲਿਸ ਨੇ ਆਪਣੀ ਸਟੇਟਸ ਰਿਪੋਰਟ ਵਿੱਚ ਕਿਹਾ ਹੈ ਕਿ ਮੁਲਜ਼ਮ ਮੌਜੂਦਾ ਕੇਸ ਦਾ ਮੁੱਖ ਸਰਗਨਾ ਹੈ ਅਤੇ ਉਸ ਨੇ ਹੋਰ ਸਹਿ-ਮੁਲਜ਼ਮਾਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ, ਜਿਸ ਵਿੱਚ ਹਰਿਆਣਾ ਅਤੇ ਦਿੱਲੀ ਦੇ ਖ਼ਤਰਨਾਕ ਅਪਰਾਧੀਆਂ ਸਮੇਤ ਹਥਿਆਰਾਂ ਅਤੇ ਬੰਦਿਆਂ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਜੋ ਵੱਖ-ਵੱਖ ਖੇਤਰਾਂ ਤੋਂ ਪੀੜਤਾਂ ਨੂੰ ਅਗਵਾ ਕੀਤਾ ਜਾ ਸਕੇ।

Kotakpura Firing Case : Parkash Singh Badal ਨੂੰ ਸਿੱਧੇ ਸਵਾਲ, SIT ਨੇ ਲਾਈ ਸਵਾਲਾਂ ਦੀ ਝੜੀ, ਨਵਾਂ ਖੁਲਾਸਾ

ਪਿਛਲੇ ਸਾਲ 18 ਮਈ ਨੂੰ ਸੁਸ਼ੀਲ ਕੁਮਾਰ ਨੇ ਦਿੱਲੀ ਦੀ ਰੋਹਿਣੀ ਦੀ ਇੱਕ ਅਦਾਲਤ ਵਿੱਚ ਪਹੁੰਚ ਕੇ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਵਿਰੁੱਧ ਜਾਂਚ ਪੱਖਪਾਤੀ ਸੀ ਅਤੇ ਪੀੜਤ ਨੂੰ ਕੋਈ ਸੱਟ ਨਹੀਂ ਲੱਗੀ ਸੀ। ਅਦਾਲਤ ਨੇ ਹਾਲਾਂਕਿ, ਉਸਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ “ਮੁੱਖ ਸਾਜ਼ਿਸ਼ਕਰਤਾ” ਸੀ ਅਤੇ ਉਸਦੇ ਖਿਲਾਫ ਦੋਸ਼ ਗੰਭੀਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button