ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੇ ਇੱਕ ASI ਵੱਲੋਂ ਰਿਸ਼ਵਤ ਲੈਣ ਦੀ ਖਬਰ ਸਾਹਮਣੇ ਆਈ ਹੈ| ਇਸ ASI ਦਾ ਨਾਂ ਬਲਕਾਰ ਸਿੰਘ ਦੱਸਿਆ ਜਾ ਰਿਹਾ ਹੈ| ਬਲਕਾਰ ਸਿੰਘ ਮਨੀਮਾਜਰਾ ਥਾਣੇ ਵਿਚ ਤਾਇਨਾਤ ਸੀ। ਸੂਤਰਾਂ ਮੁਤਾਬਕ ਬਲਕਾਰ ਸਿੰਘ ਨੇ ਆਤਮਹੱਤਿਆ ਮਾਮਲੇ ਵਿਚ ਦੋਸ਼ੀ ਨੂੰ ਰਾਹਤ ਦੇਣ ਦੇ ਏਵਜ਼ ਵਿਚ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਇਹ 50,000 2 ਕਿਸ਼ਤਾਂ ਵਿੱਚ ਦੇਣ ਲਈ ਤੈਅ ਹੋਇਆ ਸੀ। ਪਹਿਲੀ ਕਿਸ਼ਤ 25,000 ਦੇਣ ਤੋਂ ਪਹਿਲਾਂ ਹੀ ਪੀੜਤ ਨੇ ਸੀਬੀਆਈ ਨੂੰ ਸੂਚਨਾ ਦੇ ਦਿੱਤੀ, ਜਿਸ ਦੇ ਬਾਅਦ ਟ੍ਰੈਪ ਲਗਾ ਕੇ ਇਹ ਗ੍ਰਿਫਤਾਰੀ ਕੀਤੀ ਗਈ।
Adani ਮਾਮਲੇ ’ਚ ਨਵਾਂ ਮੋੜ! ਵੱਡੇ ਲੀਡਰ ਦੀ Arrest! PM Modi ਵੀ ਫਸਿਆ ਕਸੂਤਾ | D5 Channel Punjabi
ਜਾਣਕਾਰੀ ਮੁਤਾਬਕ 21 ਦਸੰਬਰ 2022 ਨੂੰ ਮਨੀਮਾਜਰਾ ਵਿਚ ਇਕ ਲੜਕੀ ਨੇ ਆਤਮਹੱਤਿਆ ਕਰ ਲਈ ਸੀ। ਘਟਨਾ ਵਿਚ ਕਾਨੂੰਨੀ ਰਾਏ ਲੈਣ ਦੇ ਬਾਅਦ ਗੁਰਪ੍ਰੀਤ ਸਿੰਘ ਨਾਂ ਦੇ ਮੁਲਜ਼ਮ ‘ਤੇ 24 ਦਸੰਬਰ 2022 ਨੂੰ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀ ਸਮਾਧੀ ਗੇਟ, ਮਨੀਮਾਜਰਾ ਦਾ ਵਾਸੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਸੀ ਜਿਸ ਦੇ ਬਾਅਦ ਗੁਰਪ੍ਰੀਤ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 306 (ਆਤਮਹੱਤਿਆ ਨੂੰ ਉਕਸਾਉਣ) ਦੀ ਧਾਰਾ ਤਹਿਤ ਕੇਸ ਦਰਜ ਹੋਇਆ ਸੀ। ਮ੍ਰਿਤਕਾ ਨਿਊ ਦਰਸ਼ਨੀ ਬਾਗ, ਮਨੀਮਾਜਰਾ ਦੀ ਰਹਿਣ ਵਾਲੀ ਸੀ। ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦੇ ਹੋਏ ਸੀਬੀਆਈ ਨੇ ਦੋਸ਼ੀ ਨੂੰ ਦਬੋਚ ਲਿਆ। ਮੁਲਜ਼ਮ ਨੂੰ ਕੱਲ੍ਹ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.