ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (CBI) ਨੇ ਸੋਮਵਾਰ ਨੂੰ ਵੀਡੀਓਕਾਨ ਦੇ ਸਾਬਕਾ ਚੇਅਰਮੈਨ ਵੇਣੂਗੋਪਾਲ ਧੂਤ ਨੂੰ ICICI ਬੈਂਕ ਲੋਨ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਨੇ ਦੋ ਦਿਨ ਪਹਿਲਾਂ ਬੈਂਕ ਦੀ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਚਰ ਅਤੇ ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਉਸ ਦੇ ਪਤੀ ਦੀਪਕ ਕੋਚਰ ਨੂੰ 3 ਦਿਨਾਂ (24 ਤੋਂ 26 ਦਸੰਬਰ) ਲਈ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਸੀ। ਚੰਦਾ ਅਤੇ ਦੀਪਕ ਕੋਚਰ ਨੂੰ ਸੀਬੀਆਈ ਨੇ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫਤਾਰੀ ਵੀਡੀਓਕਾਨ ਸਮੂਹ ਨੂੰ ਨਿਯਮਾਂ ਦੇ ਖਿਲਾਫ ਦਿੱਤੇ ਗਏ ਕਰੋੜਾਂ ਰੁਪਏ ਦੇ ਕਰਜ਼ੇ ਦੇ ਮਾਮਲੇ ‘ਚ ਕੀਤੀ ਗਈ ਹੈ।
ਭਖਿਆ Zira Factory Morcha, ਪਹੁੰਚੀਆਂ ਦੇਸ਼ ਭਰ ਦੀਆਂ ਜਥੇਬੰਦੀਆਂ, ਵੱਡਾ ਇਕੱਠ | D5 Channel Punjabi
ਇਲਜ਼ਾਮ ਹੈ ਕਿ ਜਦੋਂ ਚੰਦਾ ਕੋਚਰ ਨੇ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕਾਂ ਵਿੱਚੋਂ ਇੱਕ ICICI ਬੈਂਕ ਦਾ ਚਾਰਜ ਸੰਭਾਲਿਆ ਸੀ ਤਾਂ ਨਿਯਮਾਂ ਦੀ ਉਲੰਘਣਾਂ ਕਰਦਿਆਂ ਵੀਡੀਓਕਾਨ ਦੀਆਂ ਵੱਖ-ਵੱਖ ਕੰਪਨੀਆਂ ਨੂੰ ਕਰਜ਼ੇ ਮਨਜ਼ੂਰ ਕੀਤੇ ਸਨ। ਇਨ੍ਹਾਂ ’ਚ 2012 ਵਿਚ ਦਿੱਤਾ ਗਿਆ 3250 ਕਰੋੜ ਰੁਪਏ ਦਾ ਲੋਨ ਵੀ ਸ਼ਾਮਲ ਹੈ। ਘੱਟ ਤੋਂ ਘੱਟ 2 ਲੋਨ ਉਨ੍ਹਾਂ ਕਮੇਟੀਆਂ ਨੇ ਸਵੀਕਾਰ ਕੀਤੇ ਸਨ ਜਿਨ੍ਹਾਂ ’ਚ ਚੰਦਾ ਕੋਚਰ ਮੈਂਬਰ ਸਨ। ਬਾਅਦ ਵਿਚ ਇਨ੍ਹਾਂ ਚੋਂ ਕੁੱਝ ਲੋਨ NPA ਘੋਸ਼ਿਤ ਕਰ ਦਿੱਤੇ ਗਏ ਜਿਸ ਵਿਚ ਬੈਂਕ ਨੂੰ ਘਾਟਾ ਹੋਇਆ। ਹਾਲਾਂਕਿ ਹੁਣ ਪੂਰੀ ਤਰ੍ਹਾਂ ਨਾਲ ਇਹ ਸਾਫ ਨਹੀਂ ਹੈ ਕਿ ICICI ਬੈਂਕ ਨੂੰ ਇਸ ਵਿਚ ਕਿੰਨਾ ਘਾਟਾ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.