CBI ਦੇ ਸਾਬਕਾ ਮੁਖੀ ਰਣਜੀਤ ਸਿਨਹਾ ਦਾ ਦੇਹਾਂਤ, ਦਿੱਲੀ ‘ਚ ਲਏ ਆਖਰੀ ਸਾਹ
ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ ( ਸੀਬੀਆਈ ) ਦੇ ਸਾਬਕਾ ਮੁਖੀ ਰਣਜੀਤ ਸਿਨਹਾ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 68 ਸਾਲ ਦੇ ਸਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੋਵਿਡ – 19 ਦੇ ਕਾਰਨ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੂੰ ਸਿਨਹਾ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ। ਦੱਸ ਦਈਏ ਕਿ ਰਣਜੀਤ ਸਿਨਹਾ ਸੀਬੀਆਈ ਦੇ ਡਾਇਰੈਕਟਰ ਜਨਰਲ ਤੇ ਡੀਜੀ ਆਈਟੀਬੀਪੀ ਸਮੇਤ ਵੱਖ-ਵੱਖ ਸੀਨੀਅਰ ਅਹੁਦਿਆਂ ’ਤੇ ਰਹੇ ਸੀ।
🔴LIVE| ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਥੇਬੰਦੀਆਂ ਦਾ ਵੱਡਾ ਐਲਾਨ, ਹੋਏ ਵੱਡੇ ਖੁਲਾਸੇ ! ਸੱਚ ਆਇਆ ਸਾਹਮਣੇ !
ਰਣਜੀਤ ਸਿੰਘ 1974 ਬੈਚ ਦੇ ਆਈਪੀਐੱਸ ਅਫਸਰ ਤੇ ਕੇਂਦਰੀ ਜਾਂਦ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਜਨਰਲ ਰਹੇ ਹਨ। ਸੀਬੀਆਈ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਭਾਰਤ-ਤਿੱਬਤ ਸਰਹੱਦ ਪੁਲਿਸ (ਆਈਟੀਬੀਪੀ) ਦੇ ਮੁਖੀ ਸੀ। 22 ਨਵੰਬਰ 2012 ਨੂੰ ਉਨ੍ਹਾਂ ਨੂੰ ਅਗਲੇ ਦੋ ਸਾਲਾਂ ਲਈ ਸੀਬੀਆਈ ਦੇ ਡਾਇਰੈਕਟਰ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰੇਲਵੇ ਸੁਰੱਖਿਆ ਦੀ ਅਗਵਾਈ ਤੇ ਪਟਨਾ ਤੇ ਦਿੱਲੀ ਸੀਬੀਆਈ ’ਚ ਸੀਨੀਅਰ ਅਹੁਦਿਆਂ ’ਤੇ ਕੰਮ ਕਰ ਚੁੱਕੇ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.