ਲੁਧਿਆਣਾ : ਅਕਸਰ ਚੋਰਾਂ ਵੱਲੋਂ ਬੈਕ ਦੇ ATM ਵਿਚੋ ਪੈਸੇ ਚੋਰੀ ਕਰਨ ਦੇ ਮਾਮਲੇ ਤਾ ਸਾਹਮਣੇ ਆਉਦੇ ਹਨ, ਪਰ ਲੁਧਿਆਣਾ ‘ਚ ਇਕ ਨਵੇਂ ਅਲੱਗ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਕੈਸ਼ ਵੈਨ ਦਾ ਕਸਟੋਡੀਅਨ ਬੜੇ ਹੀ ਸ਼ਾਤਰ ਢੰਗ ਨਾਲ ਵੈਨ ਵਿਚੋਂ ਕਰੋੜਾਂ ਰੁਪਏ ਲੈ ਕੇ ਰਫੂਚੱਕਰ ਹੋ ਗਿਆ। ਕੈਸ਼ ਕੁਲੈਕਟ ਵਾਲੀ ਕੰਪਨੀ ਦੇ ਅਧਿਕਾਰੀ ਅਨੁਸਾਰ ਉਹ ਕੈਸ਼ ਵੈਨ ਦਾ ਕਸਟੋਡੀਅਨ ਲੱਗਭਗ 2 ਕਰੋੜ 19 ਲੱਖ ਰੁਪਏ ਲੈ ਕੇ ਭੱਜਿਆ ਹੈ। ਇਹ ਪੂਰਾ ਮਾਮਲਾ ਕੰਪਨੀ ਤੇ ਵੌਲਟ ਮੈਨੇਜਰ ਕੋਮਲ ਕ੍ਰਿਸ਼ਨ ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਵੈਨ ਕਸਟੋਡੀਅਨ ਪਿੰਡ ਬੱਲੋਵਾਲ ਦੇ ਵਾਸੀ ਹਰਮਿੰਦਰ ਸਿੰਘ ਦੇ ਖਿਲਾਫ਼ ਮੁੱਕਦਮਾ ਦਰਜ ਕਰਾ ਦਿੱਤਾ ਹੈ।
ਆਹ ਖਬਰ ਖੋਲੂ ਰਾਜ਼! ਕਿਵੇਂ Amritpal Singh ਨੇ ਸਾਂਭੀ ਕੁਰਸੀ, ਪਾਕਿਸਤਾਨ ਵੱਡਾ Mastermind! | D5 Channel Punjabi
ਇਹ ਘਟਨਾ ਬੀਤੇ ਦਿਨ ਦੀ ਹੈ ਜਦੋਂ ਵੈਨ ਕਸਟੋਡੀਅਨ ਹਰਮਿੰਦਰ ਸਿੰਘ ਨੂੰ ਗੰਨਮੈਨ ਸੋਹਣ ਸਿੰਘ ਦੇ ਨਾਲ ਬੈਂਕਾਂ ਚੋਂ ਰਕਮ ਇਕੱਠੀ ਕਰਨ ਲਈ ਭੇਜਿਆ। ਉਨ੍ਹਾਂ ਨੇ ਪੁਹਿਲਾਂ ਪੱਖੋਵਾਲ ਰੋਡ ਦੇ ਏਯੂ ਸਮਾਲ ਫਾਇਨਾਂਸ ਬੈਕ ਚੋ 1 ਕਰੋੜ ਰੁਪਏ ਕੁਲੈਕਟ ਕੀਤੇ, ਇਸ ਤੋਂ ਬਾਅਦ ਹਰਮਿੰਦਰ ਸਿੰਘ ਅਤੇ ਗੰਨਮੈਨ ਏਯੂ ਸਮਾਲ ਫਾਇਨਾਂਸ ਬੈਕ ਮਾਲ ਰੋਡ ਤੇ ਗਏ , ਜਿੱਥੋਂ ਉਨਾ ਨੇ 1 ਕਰੋੜ 46 ਲੱਖ ਰੁਪਏ ਦੀ ਰਕਮ ਹਾਸਲ ਕੀਤੀ। ਇਸ ਤੋਂ ਬਾਅਦ ਦੋਵੇਂ ਕੈਨਰਾ ਬੈਂਕ ਗਿੱਲ ਰੋਡ ਤੇ ਪਹੁੰਚੇ ਜਿਥੇ ਕਿ ਹਰਮਿੰਦਰ ਸਿੰਘ ਨੇ ਬਹਾਨੇ ਨਾਲ਼ ਗੰਨਮੈਨ ਸੋਹਣ ਸਿੰਘ ਨੂੰ ਗੱਡੀ ਤੋਂ ਹੇਠਾਂ ਉਤਾਰ ਦਿੱਤਾ ਗਿਆ।
Congress ਹਾਈਕਮਾਨ ਨੇ ਪਾਈ ਧੱਕ, Navjot Sidhu ਲਈ ਵੱਡੀ ਜ਼ਿੰਮੇਵਾਰੀ ਤਹਿ! ਦਿੱਲੀ ’ਚ Kejriwal ਨੂੰ ਇਕ ਹੋਰ ਝਟਕਾ!
ਜਦੋਂ ਸ਼ਾਮ ਵੇਲੇ ਕੈਸ਼ ਵਾਲਾ ਟਰੰਕ ਏਯੂ ਸਮਾਲ ਫਾਇਨਾਂਸ ਬੈਂਕ ਪੱਖੋਵਾਲ ਰੋਡ ਤੇ ਪਹੁੰਚਿਆਂ ‘ਤੇ ਸੀਵੀਸੀ ਰਮਨਜੋਤ ਅਤੇ ਅਜੀਤ ਸਿੰਘ ਨੇ ਜਦੋਂ ਟਰੰਕ ਖੋਲਿਆ ਤਾਂ ਟਰੰਕ ਵਿੱਚ 2 ਕਰੋੜ 19 ਲੱਖ 20 ਹਜ਼ਾਰ ਰੁਪਏ ਦੀ ਜਗ੍ਹਾਂ ਸਿਰਫ਼ 26 ਲੱਖ 80 ਹਜ਼ਾਰ ਰੁਪਏ ਸੀ। ਬਾਕੀ ਪੈਸੇਂ ਮੁਲਜ਼ਮ ਹਰਮਿੰਦਰ ਸਿੰਘ ਖੁਰਦ ਬੁਰਦ ਕਰ ਗਿਆ ਸੀ। ਪੁਲਿਸ ਨੇ ਮੁਲਜ਼ਮ ਹਰਮਿੰਦਰ ਸਿੰਘ ਦੇ ਖਿਲਾਫ FIR ਕਰ ਲਈ ਹੈ ‘ਤੇ ਪੁਲਿਸ ਵਲੋਂ ਮੁਲਜ਼ਮ ਭਾਲ ਜ਼ਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.