Canada student deported matter : ਕਿਸਾਨ ਅੰਦੋਲਨ ਵਾਂਗ ਕੈਨੇਡਾ ਲੱਗਿਆ ਵੱਡਾ ਧਰਨਾ, ਹਰਮਿਰਤ ਕੌਰ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

Canada student deported matter : ਕਿਸਾਨ ਅੰਦੋਲਨ ਵਾਂਗ ਕੈਨੇਡਾ ਲੱਗਿਆ ਵੱਡਾ ਧਰਨਾ, ਹਰਮਿਰਤ ਕੌਰ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀਕੈਨੇਡਾ ਵਿਚ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਭੱਖ ਦਾ ਨਗ਼ਰ ਆ ਰਿਹਾ। ਇਸ ਫੈਸਲੇ ਦਾ ਭਾਰਤ ਸਮੇਤ ਕੈਨੇਡਾ ਵਿਚ ਵੀ ਵਿਰੋਧ ਜੋ ਰਿਹਾ। ਕੈਨੇਡਾ ਰਹਿੰਦੇ ਭਾਰਤੀ ਵੀ ਪੀੜਤ ਵਿਦਿਆਰਥੀਆਂ ਦੇ ਹੱਕ ਵਿਚ ਨਿੱਤਰ ਆਏ ਹਨ। ਕੈਨੇਡਾ ਦੇ ਮਿਸੀਸਾਗਾ ਵਿਚ ਸੈਂਕੜਿਆਂ ਵਿਦਿਆਰਥੀਆਂ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਲੋਕ ਰਾਤ ਵੇਲੇ ਵੀ ਧਰਨੇ ਉਤੇ ਡਟੇ ਹੋਏ ਹਨ। ਲੰਗਰ ਵਰਤਾਏ ਜਾ ਰਹੇ ਹਨ। ਪੰਜਾਬੀ ਗੀਤ ਚੱਲ ਰਹੇ ਹਨ। ਇਸ ਸਮੇਂ ਮਿਸੀਸਾਗਾ ਸ਼ਹਿਰ ਵਿਚ ਕਿਸਾਨ ਸੰਘਰਸ਼ ਸਮੇਂ ਦਿੱਲੀ ਦੇ ਸਿੰਘੂ ਬਾਰਡਰ ਵਾਲਾ ਮਾਹੌਲ ਬਣਿਆ ਹੋਇਆ ਹੈ।
The morcha to #StopTheDeportations of international students went into the 7th and 8th night this weekend, with hundreds showing up every evening to hear speeches, do ardaas and have langar together every evening.
JOIN THE 24 HR PROTEST:
6900 Airport Rd, Mississauga pic.twitter.com/S9tObkt0vA— Naujawan Support Network (@NSNPeel) June 5, 2023
ਦੱਸਣਯੋਗ ਹੈ ਕਿ 700 ਦੇ ਕਰੀਬ ਵਿਦਿਆਰਥੀਆਂ ਨੂੰ ਜਾਅਲੀ ਆਫਰ ਲੈਟਰ ਜ਼ਰੀਏ ਬਾਹਰ ਭੇਜਿਆ ਗਿਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਇਨ੍ਹਾਂ ਵਿਦਿਆਰਥੀਆਂ ਖਿਲਾਫ ਡਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ। ਉਥੇ ਹੀ ਦੂਜੇ ਪਾਸੇ ਬਠਿੰਡਾ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸੈਂਕੜੇ ਪੰਜਾਬੀਆਂ ਦਾ ਭਵਿੱਖ ਬਚਾਉਣ ਜਿਹਨਾਂ ਨੂੰ ਫਰਜ਼ੀ ਸਿੱਖਿਆ ਸੇਵਾਵਾਂ ਏਜੰਟਾਂ ਨੇ ਠੱਗੀ ਨਾਲ ਫਰਜ਼ੀ ਪੱਤਰ ਦਿੱਤੇ ਤੇ ਹੁਣ ਉਹਨਾਂ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਤਲਵਾਰ ਉਹਨਾਂ ਸਿਰ ਲਟਕ ਰਹੀ ਹੈ ਤੇ ਉਹਨਾਂ ਅਪੀਲ ਕੀਤੀ ਕਿ ਉਹ ਕੈਨੇਡੀਆਈ ਅਧਿਕਾਰੀਆਂ ਕੋਲ ਉਹਨਾਂ ਦਾ ਕੇਸ ਚੁੱਕਣ।
ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਇਸ ਸਬੰਧ ਵਿਚ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ, ਨੇ ਕਿਹਾ ਕਿ ਜ਼ਿਆਦਾ ਜ਼ੋਰ ਉਹਨਾਂ ਫਰਜ਼ੀ ਸੰਸਥਾਵਾਂ ਤੇ ਉਹਨਾਂ ਦੇ ਅਧਿਕਾਰਤ ਏਜੰਟਾਂ ਖਿਲਾਫ ਕਾਰਵਾਈ ’ਤੇ ਦੇਣਾ ਚਾਹੀਦਾ ਹੈ, ਜਿਹਨਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.