InternationalTop News

Canada : ਮੁਸਲਮਾਨ ਐਮ.ਪੀ. ਦੇ ਘਰ ਬਾਹਰ ਅਗਜ਼ਨੀ ਕਰਨ ਵਾਲਾ ਕਾਬੂ

ਕੈਨੇਡਾ ਦੀ ਮੁਸਲਮਾਨ ਐਮ.ਪੀ. ਦੇ ਘਰ ਬਾਹਰ ਅਗਜ਼ਨੀ ਦੀ ਵਾਰਦਾਤ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਸ ਦੀ ਸ਼ਨਾਖ਼ਤ 24 ਸਾਲਾ ਰੌਸ਼ਵਿਨ ਕ੍ਰੌਫ਼ਟਨ ਵਜੋਂ ਕੀਤੀ ਗਈ ਹੈ। ਸਕਾਰਬ੍ਰੋਅ ਤੋਂ ਐਮ.ਪੀ. ਸਲਮਾ ਜ਼ਾਹਿਦ ਦੇ ਘਰ ਬਾਹਰ ਅਗਜ਼ਨੀ ਦੀ ਵਾਰਦਾਤ 27 ਅਗਸਤ ਨੂੰ ਵਾਪਰੀ ਅਤੇ ਟੋਰਾਂਟੋ ਪੁਲਿਸ ਵੱਲੋਂ ਵਾਰਦਾਤ ਦੀ ਵੀਡੀਓ ਜਾਰੀ ਕੀਤੀ ਗਈ। ਪੁਲਿਸ ਨੇ ਵਾਰਦਾਤ ਵੇਲੇ ਵਰਤੀ ਕਾਲੇ ਰੰਗ ਦੀ ਗੱਡੀ ਵੀ ਜ਼ਬਤ ਕਰ ਲਈ ਹੈ ਪਰ ਫ਼ਿਲਹਾਲ ਵਾਰਦਾਤ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ। ਟੋਰਾਂਟੋ ਪੁਲਿਸ ਦੂਜੇ ਸ਼ੱਕੀ ਦੀ ਭਾਲ ਕਰ ਰਹੀ ਹੈ ਜਿਸ ਦੇ ਹੁਲੀਏ ਨਾਲ ਸਬੰਧਤ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ।24 ਸਾਲਾ ਰੌਸ਼ਵਿਨ ਕ੍ਰੌਫ਼ਟਨ ਵਜੋਂ ਕੀਤੀ ਗਈ ਸ਼ਨਾਖ਼ਤਉਧਰ, ਸਕਾਰਬ੍ਰੋਅ ਸੈਂਟਰ ਅਤੇ ਡੌਨ ਵੈਲੀ ਈਸਟ ਤੋਂ ਐਮ.ਪੀ. ਸਲਮਾ ਜ਼ਾਹਿਦ ਨੇ ਗ੍ਰਿਫ਼ਤਾਰੀ ਦਾ ਸਵਾਗਤ ਕਰਦਿਆਂ ਪੁਲਿਸ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਵਿਚ ਸਹਿਯੋਗ ਜਾਰੀ ਰੱਖਣਗੇ ਅਤੇ ਵਾਰਦਾਤ ਦਾ ਮਕਸਦ ਪਤਾ ਕਰਨਾ ਵੀ ਲਾਜ਼ਮੀ ਹੈ। ਪੁਲਿਸ ਵੱਲੋਂ ਰੌਸ਼ਵਿਨ ਵਿਰੁੱਧ ਪ੍ਰੌਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਜਾਣ-ਬੁੱਝ ਕੇ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਦਾ ਨੁਕਸਾਨ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button