Canada ਪਹੁੰਚ ਕੇ ਘਰਵਾਲੀ ਨੇ ਦਿੱਤਾ ਧੋਖਾ
ਜਲੰਧਰ : ਮੀਡੀਆ ਅੱਗੇ ਰੋ ਰੋ ਕੇ ਆਪਣਾ ਹਾਲ ਬਿਆਨ ਕਰ ਰਹੀ ਇਹ ਹੈ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਸੁਰਿੰਦਰ ਕੌਰ।ਜਿਸ ਦਾ 30 ਸਾਲ ਦਾ ਪੁੱਤਰ ਮਨਜੋਤ 9 ਸਾਲ ਪਹਿਲਾਂ ਕੈਨੇਡਾ ਗਿਆ ਸੀ। ਪੀਆਰ ਮਿਲਣ ਤੋਂ ਬਾਅਦ ਮਨਜੋਤ ਨੇ ਸਾਲ 20+-8 ‘ਚ ਵਿਆਹ ਕੀਤਾ ਪਰ ਇਹ ਵਿਆਹ ਉਸ ਲਈ ਕਾਲ ਬਣ ਕੇ ਆਇਆ। ਜਿਸ ਨੇ ਇਸ ਪਰਿਵਾਰ ਦਾ ਸਭ ਕੁਝ ਬਰਬਾਦ ਕਰ ਦਿੱਤਾ। ਮਨਜੋਤ ਨੇ ਮਰਨ ਤੋਂ ਪਹਿਲਾਂ ਆਪਣੀ ਹੱਡਬੀਤੀ ਸੋਸ਼ਲ ਮੀਡੀਆ ‘ਤੇ ਬਿਆਨ ਕੀਤੀ। ਇਲਜ਼ਾਮ ਨੇ ਕਿ ਘਰਵਾਲੀ ਦੀ ਬੇਵਫਾਈ ਤੋਂ ਤੰਗ ਆ ਕੇ ਮਨਜੋਤ ਨੇ ਕੈਨੇਡਾ ‘ਚ ਖ਼ੁਦਕੁਸ਼ੀ ਕਰ ਲਈ।
Canada ਪਹੁੰਚ ਕੇ ਘਰਵਾਲੀ ਨੇ ਦਿੱਤਾ ਧੋਖਾ, ਫੇਰ Punjabi ਮੁੰਡੇ ਨੇ ਕਰਤਾ ਕਾਂਡ, ਵੇਖੋ Airport
ਲੜਕੀ ਨੇ ਵਿਆਹ ਤੋਂ ਬਾਅਦ ਮਨਜੋਤ ਨੂੰ ਧੋਖਾ ਦਿੱਤਾ, ਜਿਸ ਕਰਕੇ ਉਹ ਡਿਪਰੈਸ਼ਨ ‘ਚ ਚਲਾ ਗਿਆ। ਪਰਿਵਾਰ ਮੁਤਾਬਕ ਲੜਕੀ ਨੇ ਸਿਰਫ਼ ਕੈਨੇਡਾ ਜਾਣ ਵਾਸਤੇ ਲੜਕੇ ਨਾਲ ਵਿਆਹ ਕਰਵਾਇਆ ਸੀ ਕਿਉਂਕਿ ਮਨਜੋਤ ਵਲੋਂ ਅਪਲਾਈ ਕੀਤਾ ਸਪਾਊਜ਼ ਵੀਜ਼ਾ ਜਦੋਂ ਅਕਤੂਬਰ 2019 ‘ਚ ਲੜਕੀ ਨੂੰ ਆਇਆ ਤਾਂ ਉਸ ਨੇ ਕਿਸੇ ਨੂੰ ਖ਼ਬਰ ਨਹੀਂ ਹੋਣ ਦਿੱਤੀ ਅਤੇ ਕੈਨੇਡਾ ਪਹੁੰਚ ਕੇ ਏਅਰਪੋਰਟ ਤੋਂ ਹੀ ਫ਼ਰਾਰ ਹੋ ਗਈ ਅਤੇ ਮਨਜੋਤ ਨਾਲ ਕਿਸੇ ਤਰਾਂ ਦਾ ਰਾਬਤਾ ਨਹੀਂ ਰੱਖਿਆ ਜਿਸ ਨੂੰ ਲੈ ਕੇ ਮਨਜੋਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਹੁਣ ਕਰੀਬ 20 ਦਿਨ ਹੋ ਚੁੱਕੇ ਨੇ \
ਰਿਵਾਰ ਨੂੰ ਲਾਸ਼ ਵੀ ਨਹੀਂ ਮਿਲੀ।
ਮ੍ਰਿਤਕ ਦੀ ਮਾਂ ਨੇ ਮੀਡੀਆ ਅੱਗੇ ਆ ਕੇ ਆਪਣਾ ਦੁੱਖੜਾ ਰੋਇਆ ਤੇ ਇਨਸਾਫ਼ ਦੀ ਗੁਹਾਰ ਲਗਾਈ। ਰੋ ਰੋ ਕੇ ਪੁਕਾਰ ਕੀਤੀ ਕਿ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਤਾਂ ਸਿਰਫ਼ ਇਲਜ਼ਾਮ ਹਨ ਮਨਜੋਤ ਦੀ ਮੌਤ ਦਾ ਅਸਲ ਕਾਰਨ ਕੀ ਹੈ। ਇਸ ਬਾਰੇ ਦੂਜੀ ਧਿਰ ਵੱਲੋਂ ਕੋਈ ਵੀ ਸਫ਼ਾਈ ਸਾਹਮਣੇ ਨਹੀਂ ਆਈ ਪਰ ਜੇਕਰ ਵਾਕਈ ਘਰਵਾਲੀ ਦੇ ਧੋਖੇ ਨੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ ਤਾਂ ਇਹ ਬੇਹੱਦ ਸ਼ਰਮਨਾਕ ਤੇ ਗੰਭੀਰ ਮਾਮਲਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.