InternationalTop News

Canada : ਪਵਨਦੀਪ ਢਿੱਲੋਂ ਵਿਰੁੱਧ ਕੁੱਟਮਾਰ ਦੇ ਦੋਸ਼ ਲਾਉਣ ਵਾਲੀ ਔਰਤ ਮੁਕਰੀ

ਕੈਨੇਡਾ ਵਿਚ 23 ਲੱਖ ਡਾਲਰ ਮੁੱਲ ਦੀ ਕੋਕੀਨ ਸਮਗਲਿੰਗ ਦੇ ਦੋਸ਼ਾਂ ਵਿਚ ਘਿਰੇ ਪਵਨਦੀਪ ਢਿੱਲੋਂ ਵਿਰੁੱਧ ਇਕ ਔਰਤ ਦਾ ਕੁਟਾਪਾ ਚਾੜ੍ਹਨ ਦੇ ਦੋਸ਼ ਵੀ ਲੱਗੇ ਅਤੇ ਬ੍ਰੈਡਫ਼ਰਡ ਦੀ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ ਪਰ ਔਰਤ ਆਪਣੇ ਬਿਆਨਾਂ ਤੋਂ ਮੁਕਰ ਰਹੀ ਹੈ। ਸਾਊਥ ਸਿਮਕੋ ਪੁਲਿਸ ਕੋਲ ਬੌਡੀ ਕੈਮਰੇ ਰਾਹੀਂ ਰਿਕਾਰਡ ਔਰਤ ਦੇ ਬਿਆਨ ਮੌਜੂਦ ਹਨ ਅਤੇ ਜਦੋਂ ਅਦਾਲਤ ਵਿਚ ਵੀਡੀਓ ਚਲਾਈ ਗਈ ਤਾਂ ਔਰਤ ਦੋਸ਼ਾਂ ਤੋਂ ਮੁਕਰ ਗਈ।
ਔਰਤ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਭੁਲੇਖਾ ਲੱਗ ਗਿਆ ਅਤੇ ਪਵਨਦੀਪ ਢਿੱਲੋਂ ਨੇ ਉਸ ਨੂੰ ਨਹੀਂ ਕੁੱਟਿਆ। ਔਰਤ ਸਿਰਫ਼ ਇਥੇ ਹੀ ਨਹੀਂ ਰੁਕੀ ਅਤੇ ਪੁਲਿਸ ਸਣੇ ਸਰਕਾਰੀ ਵਕੀਲ ਉਤੇ ਨਸਲੀ ਵਿਤਕਰਾ ਕਰਨ ਦੇ ਦੋਸ਼ ਲਾ ਦਿਤੇ।
ਇਸੇ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਅਤੀਤ ਵਿਚ ਪਵਨਦੀਪ ਢਿੱਲੋਂ ਨੇ ਔਰਤ ਦਾ ਨੱਕ ਵੀ ਤੋੜ ਦਿਤਾ ਸੀ। ਦੱਸ ਦੇਈਏ ਕਿ 35 ਸਾਲਾ ਪਵਨਦੀਪ ਢਿੱਲੋਂ ਨੂੰ ਪਿਛਲੇ ਸਾਲ ਸਾਰਨੀਆ ਦੇ ਬਾਰਡਰ ‘ਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਪਰ ਔਰਤ ਦੀ ਕੁੱਟਮਾਰ ਦਾ ਮਾਮਲਾ ਅਕਤੂਬਰ 2024 ਦੌਰਾਨ ਸਾਹਮਣੇ ਆਇਆ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਪਵਨਦੀਪ ਢਿੱਲੋਂ ਨੇ 15 ਵਾਰ ਥੱਪੜ ਅਤੇ ਘਸੁੰਨ ਮਾਰੇ ਜਦਕਿ ਵਾਲਾਂ ਤੋਂ ਫੜ ਕੇ ਖਿੱਚਿਆ। ਔਰਤ ਨੇ ਉਸ ਵੇਲੇ ਕਿਹਾ ਸੀ ਕਿ ਪਵਨਦੀਪ ਢਿੱਲੋਂ ਅਕਸਰ ਕੋਕੀਨ ਦੇ ਨਸ਼ੇ ਵਿਚ ਧੁੱਤ ਰਹਿੰਦਾ ਹੈ ਅਤੇ ਉਹ ਆਪਣੀ ਜਾਨ ਪ੍ਰਤੀ ਫ਼ਿਕਰਮੰਦ ਹੈ।
ਦੂਜੇ ਪਾਸੇ ਆਰ.ਸੀ.ਐਮ.ਪੀ. ਨੇ ਪਵਨਦੀਪ ਢਿੱਲੋਂ ਨੂੰ ਬਲੂ ਵਾਟਰ ਬ੍ਰਿਜ ‘ਤੇ 86 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਨਸ਼ਾ ਤਸਕਰੀ ਨਾਲ ਸਬੰਧਤ ਮੁਕੱਦਮਾ ਆਉਂਦੇ ਫੌਲ ਸੀਜ਼ਨ ਵਿਚ ਆਰੰਭ ਹੋਣਾ ਹੈ। ਉਧਰ, ਬ੍ਰੈਡਫ਼ਰਡ ਦੀ ਅਦਾਲਤ ਵਿਚੋਂ ਬਾਹਰ ਆ ਰਹੇ ਪਵਨਦੀਪ ਢਿੱਲੋਂ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ ਅਤੇ ਆਪਣੇ ਪਿਕਅੱਪ ਟਰੱਕ ਵਿਚ ਬੈਠ ਕੇ ਚਲਾ ਗਿਆ ਪਰ ਕੁਝ ਦੇਰ ਬਾਅਦ ਪਰਤਿਆ ਤਾਂ ਉਸ ਵੇਲੇ ਵੀ ਚਿਹਰੇ ‘ਤੇ ਕੱਪੜਾ ਲਪੇਟਿਆ ਨਜ਼ਰ ਆਇਆ।
ਬ੍ਰੈਡਫ਼ਰਡ : ਕੈਨੇਡਾ ਵਿਚ 23 ਲੱਖ ਡਾਲਰ ਮੁੱਲ ਦੀ ਕੋਕੀਨ ਸਮਗਲਿੰਗ ਦੇ ਦੋਸ਼ਾਂ ਵਿਚ ਘਿਰੇ ਪਵਨਦੀਪ ਢਿੱਲੋਂ ਵਿਰੁੱਧ ਇਕ ਔਰਤ ਦਾ ਕੁਟਾਪਾ ਚਾੜ੍ਹਨ ਦੇ ਦੋਸ਼ ਵੀ ਲੱਗੇ ਅਤੇ ਬ੍ਰੈਡਫ਼ਰਡ ਦੀ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ ਪਰ ਔਰਤ ਆਪਣੇ ਬਿਆਨਾਂ ਤੋਂ ਮੁਕਰ ਰਹੀ ਹੈ। ਸਾਊਥ ਸਿਮਕੋ ਪੁਲਿਸ ਕੋਲ ਬੌਡੀ ਕੈਮਰੇ ਰਾਹੀਂ ਰਿਕਾਰਡ ਔਰਤ ਦੇ ਬਿਆਨ ਮੌਜੂਦ ਹਨ ਅਤੇ ਜਦੋਂ ਅਦਾਲਤ ਵਿਚ ਵੀਡੀਓ ਚਲਾਈ ਗਈ ਤਾਂ ਔਰਤ ਦੋਸ਼ਾਂ ਤੋਂ ਮੁਕਰ ਗਈ। ਔਰਤ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਭੁਲੇਖਾ ਲੱਗ ਗਿਆ ਅਤੇ ਪਵਨਦੀਪ ਢਿੱਲੋਂ ਨੇ ਉਸ ਨੂੰ ਨਹੀਂ ਕੁੱਟਿਆ। ਔਰਤ ਸਿਰਫ਼ ਇਥੇ ਹੀ ਨਹੀਂ ਰੁਕੀ ਅਤੇ ਪੁਲਿਸ ਸਣੇ ਸਰਕਾਰੀ ਵਕੀਲ ਉਤੇ ਨਸਲੀ ਵਿਤਕਰਾ ਕਰਨ ਦੇ ਦੋਸ਼ ਲਾ ਦਿਤੇ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button