Canada ਦੇ ਵਾਟਰ ਫ਼ਾਲ ਵਿਚ ਡੁੱਬਿਆ ਪੰਜਾਬੀ ਨੌਜਵਾਨ

ਕੈਨੇਡਾ ਦੇ ਗੋਲਡਸਟ੍ਰੀਮ ਪ੍ਰੋਵਿਨਸ਼ੀਅਲ ਪਾਰਕ ਵਿਚ ਤੈਰਾਕੀ ਕਰਦਿਆਂ 27 ਸਾਲਾ ਪੰਜਾਬੀ ਨੌਜਵਾਨ ਦੇ ਡੁੱਬਣ ਅਤੇ 24 ਸਾਲ ਅਨਮੋਲਦੀਪ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀਆਂ ਦੁਖਦ ਖ਼ਬਰਾਂ ਸਾਹਮਣੇ ਆਈਆਂ ਹਨ। ਬੀ.ਸੀ. ਦੇ ਵਾਟਰ ਫ਼ਾਲ ’ਤੇ ਵਾਪਰੇ ਹਾਦਸੇ ਬਾਰੇ ਵੈਸਟਸ਼ੋਰ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਇਕ ਨੌਜਵਾਨ ਅਚਨਚੇਤ ਪਾਣੀ ਵਿਚ ਗੋਤੇ ਖਾਣ ਲੱਗਾ ਅਤੇ ਮੁੜ ਬਾਹਰ ਨਾ ਆ ਸਕਿਆ। ਆਲੇ ਦੁਆਲੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਐਮਰਜੰਸੀ ਹੈਲਥ ਸਰਵਿਸਿਜ਼ ਦੇ ਪੁੱਜਣ ਤੱਕ ਮੁਢਲੀ ਸਹਾਇਤਾ ਦੇਣ ਦੇ ਯਤਨ ਕੀਤੇ। ਉਧਰ ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਦੇ ਪੈਰਾਮੈਡਿਕ ਪਬਲਿਕ ਇਨਫ਼ਰਮੇਸ਼ਨ ਅਫ਼ਸਰ ਬ੍ਰਾਇਨ ਟਵੇਟਸ ਨੇ ਦੱਸਿਆ ਕਿ ਸਾਂਝੇ ਯਤਨਾਂ ਦੇ ਬਾਵਜੂਦ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ।ਅਨਮੋਲਦੀਪ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤਆਰ.ਸੀ.ਐਮ.ਪੀ. ਵੱਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਵਿਕਟੋਰੀਆ ਦੇ ਪੁਸ਼ਪਿੰਦਰ ਸਿੰਘ ਨੇ ਜਾਨ ਗਵਾਉਣ ਵਾਲੇ ਨੌਜਵਾਨ ਦੀ ਸ਼ਨਾਖ਼ਤ ਆਪਣੇ ਵੱਡਾ ਭਰਾ ਦੀਪਇੰਦਰ ਸਿੰਘ ਵਜੋਂ ਕੀਤੀ। ਪੁਸ਼ਪਿੰਦਰ ਨੇ ਦੱਸਿਆ ਕਿ ਦੀਪਇੰਦਰ ਦੇ ਸਦੀਵੀ ਵਿਛੋੜੇ ਨੇ ਮਾਪਿਆਂ ਨੂੰ ਦੁੱਖ ਦੇ ਸਮੁੰਦਰ ਵਿਚ ਡੋਬ ਦਿਤਾ ਹੈ। ਦੀਪਇੰਦਰ ਸਿੰਘ ਦੀ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਚਾਰ ਸਾਲ ਪਹਿਲਾਂ ਕੈਨੇਡਾ ਪੁੱਜੀ ਜੈਤੋ ਨੇੜਲੇ ਪਿੰਡ ਡੋਡ ਨਾਲ ਸਬੰਧਤ ਅਨਮੋਲਦੀਪ ਕੌਰ ਦੀ ਅਚਨਚੇਤ ਮੌਤ ਹੋ ਗਈ। ਪਰਵਾਰਕ ਮੈਂਬਰਾਂ ਮੁਤਾਬਕ ਅਨਮੋਲਦੀਪ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦਸਿਆ ਗਿਆ ਹੈ ਅਤੇ ਪਿੰਡ ਡੋਡ ਦੇ ਸਰਪੰਚ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਅਨਮੋਲਦੀਪ ਕੌਰ ਦੀ ਦੇਹ ਕੈਨੇਡਾ ਤੋਂ ਲਿਆਉਣ ਵਿਚ ਮਦਦ ਕੀਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




