Canada ਦੇ ਇਸ ਪ੍ਰਾਂਤ ‘ਚ ਲੱਗਾ 4 ਹਫ਼ਤਿਆਂ ਦਾ Lockdown, ਸਰਕਾਰ ਨੇ ਜਾਰੀ ਕੀਤੀਆਂ ਨਵੀਆਂ Guidelines
ਟੋਰਾਂਟੋ : ਕੈਨੇਡਾ ਦੇ ਸਭ ਤੋਂ ਜਿਆਦਾ ਆਬਾਦੀ ਵਾਲੇ ਪ੍ਰਾਂਤ ਓਨਟਾਰੀਓ ਨੇ ਕੋਵਿਡ – 19 ਦੇ ਕਾਰਨ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਥੇ ਸ਼ਨੀਵਾਰ ਤੋਂ ਅਗਲੇ 4 ਹਫਤਿਆਂ ਲਈ ਲਾਕਡਾਊਨ ਕਰ ਦਿੱਤਾ ਹੈ। ਰਿਪੋਰਟ ਅਨੁਸਾਰ ਓਨਟਾਰੀਓ ਦੀ ਕੋਵਿਡ – 19 ਸਾਇੰਸ ਟੇਬਲ ਨੇ ਵੀਰਵਾਰ ਨੂੰ ਨਵਾਂ ਮਾਡਲਿੰਗ ਡਾਟਾ ਜਾਰੀ ਕਰਦੇ ਹੋਏ ਕਿਹਾ ਕਿ ਨਵੇਂ ਆਦੇਸ਼ ਜਾਰੀ ਕੀਤੇ ਬਿਨ੍ਹਾਂ ਪ੍ਰਾਂਤ ‘ਚ ਕੋਵਿਡ ਦੇ ਪ੍ਰਸਾਰ ‘ਤੇ ਰੋਕ ਲਗਾਉਣਾ ਸੰਭਵ ਨਹੀਂ ਹੈ। ਜੇਕਰ ਇੱਥੇ ਸਾਰਵਜਨਿਕ ਸਿਹਤ ਉਪਾਅ ਨਾ ਵਧਾਏ ਗਏ ਤਾਂ ਅਪ੍ਰੈਲ ਦੇ ਅੰਤ ਤੱਕ ਰੋਜ਼ਾਨਾ ਕੋਵਿਡ – 19 ਮਾਮਲੇ 6 000 ਤੱਕ ਵੱਧ ਸਕਦੇ ਹਨ।
🔴LIVE| ਲਓ ਕਿਸਾਨਾਂ ਨੇ ਤੋੜਿਆ ਮੋਦੀ ਦਾ ਹੰਕਾਰ,ਦਿੱਤਾ ਵੱਡਾ ਝਟਕਾ!ਦਿੱਲੀ ਕਰਨਗੇ ਪੂਰੀ ਜਾਮ
ਓਨਟਾਰੀਓ ਸਰਕਾਰ ਦੇ ਵੱਲੋਂ ਦਿੱਤੇ ਗਏ ਨਵੇਂ ਦਿਸ਼ਾ – ਨਿਰਦੇਸ਼ਾਂ ਦੇ ਤਹਿਤ ਲੋਕਾਂ ਦੇ ਰੈਸਟੋਰੈਂਟ ਆਦਿ ‘ਚ ਜਾ ਕੇ ਖਾਣਾ ਖਾਣਾ, ਸਾਰਵਜਨਿਕ ਸਭਾਵਾਂ – ਪ੍ਰੋਗਰਾਮਾਂ ‘ਤੇ ਰੋਕ ਰਹੇਗੀ। ਇਸ ਤੋਂ ਇਲਾਵਾ ਪਰਸਨਲ ਕੇਅਰ ਸੇਂਟਰਸ ਅਤੇ ਜਿੰਮ ਵੀ ਬੰਦ ਰਹਿਣਗੇ। ਜਰੂਰੀ ਰਿਟੇਲ ਸਟੋਰਾਂ ਨੂੰ 50 ਫ਼ੀਸਦੀ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ। ਓਨਟਾਰੀਓ ਦੇ ਨਿਵਾਸੀ ਆਪਣੇ ਘਰ ਦੇ ਬਾਹਰ ਇਕੱਠੇ ਨਹੀਂ ਹੋ ਸਕਣਗੇ ਅਤੇ 5 ਲੋਕਾਂ ਤੋਂ ਜ਼ਿਆਦਾ ਦੇ ਇਕੱਠੇ ਹੋਣ ‘ਤੇ ਰੋਕ ਰਹੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.