Breaking NewsD5 specialInternationalNewsTop News

Britain ਦੇ Plymouth ​’ਚ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ

ਲੰਦਨ : ਯੂਕੇ ਦੇ ਪਲਿਮਥ ਸ਼ਹਿਰ ’ਚ ਵੀਰਵਾਰ ਨੂੰ ਹੋਈ ਗੋਲੀਬਾਰੀ ‘ਚ ਪੰਜ ਨਿਵਾਸੀਆਂ ਦੀ ਮੌਤ ਹੋ ਜਾਣ ਦੇ ਨਾਲ-ਨਾਲ ਸ਼ੱਕੀ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਸ਼ਹਿਰ ਦੇ ਕੀਹਮ ਇਲਾਕੇ ’ਚ ਹੋਈ ਗੋਲੀਬਾਰੀ ’ਚ ਮਾਰੇ ਗਏ ਲੋਕਾਂ ’ਚ ਇਕ 10 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਦੇ ਹੋਣ ਦੀ ਵੀ ਖਬਰ ਹੈ। ਇਸ ਘਟਨਾ ਦੇ ਸਬੰਧ ’ਚ ਡੇਵੋਨ ਅਤੇ ਕੌਰਨਵਾਲ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਸ਼ਾਮ ਨੂੰ ਸ਼ਹਿਰ ਦੇ ਉੱਤਰ ’ਚ ਬਿਡਿਕ ਡਰਾਈਵ ਵਿਚ ਘਟਨਾ ਵਾਲੀ ਥਾਂ ‘ਤੇ ਦੋ ਜਨਾਨੀਆਂ ਅਤੇ ਦੋ ਪੁਰਸ਼ ਮ੍ਰਿਤਕ ਪਾਏ ਗਏ। ਇਸ ਤੋਂ ਇਲਾਵਾ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਇਲਾਜ ਅਧੀਨ ਇਕ ਹੋਰ ਜਨਾਨੀ ਦੀ ਕੁਝ ਦੇਰ ਬਾਅਦ ਹਸਪਤਾਲ ’ਚ ਮੌਤ ਹੋ ਗਈ। ਪਲਿਮਥ ਸਟਨ ਅਤੇ ਡੇਵੋਨਪੋਰਟ ਦੇ ਸੰਸਦ ਮੈਂਬਰ ਲੂਕ ਪੋਲਾਰਡ ਨੇ ਆਪਣੇ ਬਿਆਨ ’ਚ ਕਿਹਾ ਕਿ ਉਹ ਪੀੜਤਾਂ ’ਚੋਂ ਇਕ 10 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਬਾਰੇ ਦੁੱਖ ਪ੍ਰਗਟ ਕਰਦਾ ਹੈ।

ਵਾਲ-ਵਾਲ ਬਚੇ ਮੁੱਖ ਮੰਤਰੀ ਕੈਪਟਨ ? ਪ੍ਰੋਗਰਾਮ ਵਾਲੀ ਥਾਂ ਤੋਂ ਮਿਲਿਆ ਬੰਬ ! D5 Channel Punjabi

ਅਧਿਕਾਰੀਆਂ ਨੇ ਦੱਸਿਆ ਕਿ ਇਕ ਛੇਵਾਂ ਵਿਅਕਤੀ ਵੀ ਘਟਨਾ ਸਥਾਨ ‘ਤੇ ਮ੍ਰਿਤਕ ਪਾਇਆ ਗਿਆ, ਜਿਸਨੂੰ ਸ਼ੱਕੀ ਬੰਦੂਕਧਾਰੀ ਮੰਨਿਆ ਜਾਂਦਾ ਹੈ। ਇਸ ਗੋਲੀਬਾਰੀ ਦੇ ਕੁਝ ਗਵਾਹਾਂ ਨੇ ਦੱਸਿਆ ਕਿ ਇਕ ਬੰਦੂਕਧਾਰੀ ਵਿਅਕਤੀ ਇਕ ਘਰ ’ਚੋਂ ਬਾਹਰ ਆਇਆ ਅਤੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ, ਫਿਰ ਉਹ ਭੱਜਦੇ ਹੋਏ ਲੀਨੀਅਰ ਪਾਰਕ ’ਚ ਕੁਝ ਲੋਕਾਂ ‘ਤੇ ਗੋਲੀਆਂ ਚਲਾਉਣ ਲਈ ਅੱਗੇ ਵਧਿਆ। ਪੁਲਿਸ ਦੁਆਰਾ ਇਸ ਹਮਲੇ ਨੂੰ ਅੱਤਵਾਦ ਸਬੰਧਿਤ ਨਹੀਂ ਮੰਨਿਆ ਗਿਆ। ਗੋਲੀਬਾਰੀ ਦੀ ਘਟਨਾ ਉਪਰੰਤ ਐਂਬੂਲੈਂਸਾਂ, ਏਅਰ ਐਂਬੂਲੈਂਸਾਂ, ਡਾਕਟਰਾਂ ਅਤੇ ਸੀਨੀਅਰ ਪੈਰਾ ਮੈਡੀਕਲ ਟੀਮਾਂ ਨੇ ਘਟਨਾ ਸਥਾਨ ‘ਤੇ ਪਹੁੰਚ ਕਰਕੇ ਸਹਾਇਤਾ ਕਾਰਜ ਆਰੰਭ ਦਿੱਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button