Breaking : Kiran Bedi ਨੂੰ Puducherry ਦੇ ਉਪ ਰਾਜਪਾਲ ਅਹੁਦੇ ਤੋਂ ਹਟਾਇਆ
ਨਵੀਂ ਦਿੱਲੀ : ਕਿਰਨ ਬੇਦੀ ਨੂੰ ਮੰਗਲਵਾਰ ਨੂੰ ਪੁੱਡੂਚੇਰੀ ਦੇ ਉਪਰਾਜਪਾਲ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਸ਼ਟਰਪਤੀ ਭਵਨ ਵਲੋਂ ਮੰਗਲਵਾਰ ਰਾਤ ਨੂੰ ਜਾਰੀ ਇੱਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਸ਼ਟਰਪਤੀ ਭਵਨ ਵਲੋਂ ਜਾਰੀ ਇਸ਼ਤਿਹਾਰ ‘ਚ ਦੱਸਿਆ ਗਿਆ ਹੈ ਕਿ ਹੁਣ ਤੇਲੰਗਾਨਾ ਦੀ ਰਾਜਪਾਲ ਤਾਮਿਲਿਸਾਈ ਸੌਂਦਰਿਆਰਾਜਨ ਪੁੱਡੂਚੇਰੀ ਦੇ ਉਪਰਾਜਪਾਲ ਦੀ ਜ਼ਿੰਮੇਵਾਰੀ ਸੰਭਾਲੇਗੀ।
ਲਓ ਮੋਦੀ ਝੁਕਣ ਨੂੰ ਤਿਆਰ?ਕਿਸਾਨਾਂ ਦੇ ਨਵੇਂ ਝਟਕੇ ਤੋਂ ਡਰਿਆ ਮੋਦੀ
ਬਿਆਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਨਿਰਦੇਸ਼ ਦਿੱਤਾ ਹੈ ਕਿ ਡਾ . ਕਿਰਨ ਬੇਦੀ ਹੁਣ ਪੁੱਡੂਚੇਰੀ ਦੀ ਉਪ ਰਾਜਪਾਲ ਨਹੀਂ ਰਹੇਗੀ ਅਤੇ ਨਵੀਂ ਨਿਯੁਕਤੀ ਹੋਣ ਤੱਕ ਤੇਲੰਗਾਨਾ ਦੀ ਰਾਜਪਾਲ ਤਾਮਿਲਿਸਾਈ ਸੌਂਦਰਿਆਰਾਜਨ ਨੂੰ ਫਿਲਹਾਲ ਪੁੱਡੂਚੇਰੀ ਦੇ ਉਪ ਰਾਜਪਾਲ ਦੀ ਜ਼ਿੰਮੇਵਾਰੀ ਸੰਭਾਲਣ ਨੂੰ ਕਿਹਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.