Breaking : CM Channi ਦੇ ਭਾਣਜੇ Bhupinder Honey ਦੀ ਜੇਲ੍ਹ ‘ਚ ਵਿਗੜੀ ਤਬੀਅਤ
ਗੁਰੂ ਨਾਨਕ ਹਸਪਤਾਲ 'ਚ ਕਰਵਾਇਆ ਗਿਆ ਦਾਖਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਅੱਜ ਜੇਲ੍ਹ ‘ਚ ਅਚਾਨਕ ਤਬੀਅਤ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਹਨੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਲਿਆਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਜਲੰਧਰ ਜੇਲ੍ਹ ‘ਚ ਉਸਦੀ ਛਾਤੀ ‘ਚ ਦਰਦ ਹੋਇਆ। ਫਿਲਹਾਲ ਹਨੀ ਦੇ ਟੈਸਟ ਕਰਵਾਏ ਜਾ ਰਹੇ ਹਨ। ਅਨੁਮਾਨ ਹੈ ਕਿ ਪੂਰੀ ਜਾਂਚ ਤੋਂ ਬਾਅਦ ਉਸਨੂੰ GNDH ਦੀ ਕੋਰਡੀਓ ਵਾਰਡ ‘ਚ ਦਾਖਲ ਕਰਵਾਇਆ ਜਾ ਸਕਦਾ ਹੈ।
Ukraine ’ਚ ਵੱਡੀ ਤਬਾਹੀ, Russia ਖ਼ਿਲਾਫ਼ ਮਤਾ ਪਾਸ, Students ਦੇ ਹਾਲਾਤ ਮਾੜੇ | D5 Channel Punjabi
ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹਨੀ ਚਰਚਾਵਾਂ ‘ਚ ਆਇਆ ਸੀ। ED ਦੀ ਰੇਡ ‘ਚ ਹਨੀ ਦੇ ਘਰ ਤੋਂ 10 ਕਰੋੜ ਰੁਪਏ, ਲੱਖਾਂ ਦੀ ਘੜੀ ਅਤੇ ਪ੍ਰਾਪਰਟੀ ਦੇ ਕਾਗਜ ਵੀ ਮਿਲੇ ਸਨ ਜਿਸ ਤੋਂ ਬਾਅਦ ਹਨੀ ਲੰਬੇ ਸਮੇਂ ਤੱਕ ਉਹ ਪੁਲਿਸ ਰਿਮਾਂਡ ‘ਤੇ ਰਿਹਾ ਅਤੇ ਬੀਤੇ ਮਹੀਨੇ ਹੀ ਉਸਨੂੰ ਜਿਊਡੀਸ਼ੀਅਲ ਰਿਮਾਂਡ ‘ਤੇ ਭੇਜਿਆ ਜਾ ਚੁੱਕਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.