
ਨਵੀਂ ਦਿੱਲੀ : ਭਾਜਪਾ ਦੇ ਸਪੋਕਸਪਰਸਨ ਆਰ.ਪੀ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਜਨਾਲਾ ਵਿਖੇ ਵਾਪਰੀ ਘਟਨਾ ‘ਤੇ ਬਣਾਈ ਗਈ 16 ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰਨ ਬਾਰੇ ਸਵਾਲ ਕੀਤੇ ਹਨ। ਉਨ੍ਹਾਂ ਟਵੀਟ ਕਰ ਕਿਹਾ ਕਿ “ਜਥੇਦਾਰ ਜੀ ਤੁਸੀਂ ਪੰਜਾਬ ਸਰਕਾਰ ‘ਤੇ ਵਿਸਾਖੀ ਤੋਂ ਪਹਿਲਾਂ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਦੇ ਹੋ, ਅੰਮ੍ਰਿਤਪਾਲ ਨੂੰ ਸੁਰੰਡਰ ਲਈ ਕਹਿਣਾ ਬਹੁਤ ਸ਼ਲਾਘਾਯੋਗ ਹੈ, ਪਰ ਅਜਨਾਲਾ ਕਾਂਡ ‘ਤੇ ਤੁਹਾਡੇ ਵੱਲੋਂ ਸਪੁਰਦ ਕੀਤੀ ਗਈ 16 ਮੈਂਬਰੀ ਕਮੇਟੀ ਦੀ ਰਿਪੋਰਟ ਕਦੋਂ ਜਨਤਕ ਕਰੋਗੇ।”
Jathedar @AkalTakhtSahib ji your asking Punjab govt. not to create panic on Baishaki near Takhat Damdama Sahib & asking Amritpal to surender is highly appreciable, but when will you make report of 16 member committee assigned by you on Ajnala incident, PUBLIC.@J_Harpreetsingh https://t.co/CpKjvrxoCg
— RP Singh National Spokesperson BJP (@rpsinghkhalsa) April 8, 2023
ਜ਼ਿਕਰਯੋਗ ਹੈ ਕਿ ਅਜਨਾਲਾ ਵਿਖੇ ਵਾਪਰੀ ਘਟਨਾਂ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ । ਪਹਿਲਾ ਇਹ ਰਿਪੋਰਟ ਕਮੇਟੀ ਦੇ ਮੈਂਬਰਾਂ ਵੱਲੋਂ ਸੌਂਪ ਦਿੱਤੀ ਗਈ ਸੀ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਰਿਪੋਰਟ ਵਾਪਸ ਭੇਜ ਦਿੱਤੀ ਹੈ ਕਿਉਂਕਿ ਇਸ ਰਿਪੋਰਟ ਵਿੱਚ ਸਾਰੇ ਕਮੇਟੀ ਮੈਂਬਰਾਂ ਦੇ ਦਰਸਖਤ ਨਹੀਂ ਸਨ। ਹੁਣ ਇਸ ਰਿਪੋਰਟ ਨੂੰ ਮੁੜ ਕਮੇਟੀ ਦੇ ਕੋਲ ਭੇਜਿਆ ਗਿਆ ਸੀ । ਜਿਸ ਤੋਂ ਬਾਅਦ ਇਸ ’ਤੇ ਕੋਈ ਵਿਚਾਰ ਚਰਚਾ ਕੀਤੀ ਜਾਣੀ ਸੀ। ਇਸ ਕਮੇਟੀ ਨੇ ਇਹ ਫ਼ੈਸਲਾਂ ਕਰਨਾ ਸੀ ਕਿ ਧਰਨੇ ਪ੍ਰਦਰਸ਼ਨ ਵਾਲੀ ਜਗ੍ਹਾਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾਣਾ ਠੀਕ ਹੈ ਜਾਂ ਗਲਤ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.